ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੜਾਕੇ ਦੀ ਠੰਡ 'ਚ ਕੰਬ ਰਿਹੈ ਉੱਤਰ ਭਾਰਤ, ਰਾਹਤ ਮਿਲਣ ਦੀ ਸੰਭਾਵਨਾ ਨਹੀਂ 

ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਅਤੇ ਸੀਤ ਲਹਿਰ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਬੁੱਧਵਾਰ ਨੂੰ ਵੀ ਇਨ੍ਹਾਂ ਸੂਬਿਆਂ 'ਚ ਦਿਨ ਦੇ ਸਮੇਂ ਹੱਡ ਕੰਬਾ ਦੇਣ ਵਾਲੀ ਠੰਡ ਜਾਰੀ ਰਹੀ। ਦਿਨ ਵਿਚ ਠੰਡ ਦਾ ਆਲਮ ਇਹ ਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਹਾੜਾਂ ਤੋਂ ਵੀ ਜ਼ਿਆਦਾ ਠੰਡ ਰਹੀ।
 

ਧੁੱਪ ਦੀ ਘਾਟ ਅਤੇ ਬਰਫ਼ੀਲੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ (ਦਿਨ ਦਾ ਤਾਪਮਾਨ) 12 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਕੇ 8 ਡਿਗਰੀ ਤਕ ਪਹੁੰਚ ਗਿਆ ਸੀ। ਹਾਲਾਂਕਿ ਰਾਤ ਦਾ ਤਾਪਮਾਨ ਹਾਲੇ ਵੀ ਆਮ ਤੋਂ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ। ਪੀਏਯੂ ਮੌਸਮ ਵਿਭਾਗ ਨੇ ਲੁਧਿਆਣਾ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 8.6 ਡਿਗਰੀ ਅਤੇ ਘੱਟ ਤੋਂ ਘੱਟ 5.6 ਸੈਲਸੀਅਸ ਰਿਕਾਰਡ ਕੀਤਾ, ਜਿਹੜਾ ਆਮ ਤਾਪਮਾਨ ਤੋਂ 12 ਸੈਲਸੀਅਸ ਘੱਟ ਸੀ।
 

ਦਿੱਲੀ ਦੇ ਲੋਕ ਬੀਤੇ 10 ਦਿਨਾਂ ਤੋਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ। ਸਾਲ 1977 'ਚ ਲਗਾਤਾਰ 13 ਦਿਨਾਂ ਤਕ ਕੜਾਕੇ ਦੀ ਠੰਡ ਮਤਲਬ 'ਕੋਲਡ ਡੇਅ' ਦਾ ਦੌਰ ਆਇਆ ਸੀ। ਇਸ ਸਾਲ ਹੁਣ ਤਕ 10 'ਕੋਲਡ ਡੇਅ' ਆ ਚੁੱਕੇ ਹਨ। ਅਗਲੇ 3-4 ਦਿਨ ਅਜਿਹੀ ਸਥਿਤੀ ਬਣੀ ਰਹੀ ਤਾਂ 22 ਸਾਲ ਦਾ ਰਿਕਾਰਡ ਟੁੱਟ ਸਕਦਾ ਹੈ।
 

ਮੌਸਮ ਵਿਭਾਗ ਮੁਤਾਬਿਕ ਵੀਰਵਾਰ ਨੂੰ ਪਾਰਾ ਹੋਰ ਡਿੱਗ ਸਕਦਾ ਹੈ ਅਤੇ ਠੰਡ ਵਧਣ ਦੇ ਆਸਾਰ ਹਨ। ਸਨਿੱਚਰਵਾਰ ਨੂੰ ਸ਼ੀਤ ਲਹਿਰ ਜਿਹੀ ਸਥਿਤੀ ਬਣ ਸਕਦੀ ਹੈ। ਅਜਿਹੇ ਹਾਲਾਤ 'ਚ ਤਾਪਮਾਨ 4 ਡਿਗਰੀ ਤੋਂ ਵੀ ਘੱਟ ਜਾਣ ਦੀ ਸੰਭਾਵਨਾ ਹੈ। ਧੁੰਦ ਕਾਰਨ ਰੇਲ, ਸੜਕ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੇਜਸ, ਰਾਜਧਾਨੀ ਅਤੇ ਸ਼ਤਾਬਦੀ ਵਰਗੀਆਂ ਰੇਲਗੱਡੀਆਂ ਵੀ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਬੀਤੇ ਬੁੱਧਵਾਰ ਰਿਕਾਰਡ 508 ਮੁਸਾਫਰ ਟਰੇਨਾਂ ਰੱਦ ਕਰਨੀਆਂ ਪਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:weather update Delhi north India reel under intense cold wave