ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

48 ਘੰਟਿਆਂ 'ਚ ਕੇਰਲ ਪੁੱਜੇਗਾ ਮਾਨਸੂਨ, ਦੇਸ਼ 'ਚ ਗਰਮੀ ਦਾ ਕਹਿਰ

ਪੂਰੇ ਦੇਸ਼ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਜਿਸ ਨਾਲ ਲੋਕਾਂ ਨੂੰ ਜਿਉਣਾ ਮੁਹਾਲ ਹੋ ਗਿਆ ਹੈ। ਭਿਆਨਕ ਗਰਮੀ ਕਾਰਨ ਦਿੱਲੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਹਾਲਾਂਕਿ ਕਈ ਥਾਵਾਂ ਉੱਤੇ ਗਰਮੀ ਨਾਲ ਥੋੜੀ ਰਾਹਤ ਦੀ ਵੀ ਖ਼ਬਰ ਹੈ। 

 

ਮੌਸਮ ਦੀ ਜਾਣਕਾਰੀ ਰਖਣ ਵਾਲੀ ਏਜੰਸੀ ਸਕਾਈਮੇਟ ਦੇ ਮੌਸਮ ਵਿਗਿਆਨੀ ਸਾਮਰ ਚੌਧਰੀ ਨੇ ਕਿਹਾ ਹੈ ਕਿ ਮਾਨਸੂਨ ਅਗਲੇ 48 ਘੰਟੇ 'ਚ ਕੇਰਲ ਪਹੁੰਚ ਸਕਦਾ ਹੈ। ਹਾਲਾਂਕਿ, ਇਸ ਸਾਲ ਮਾਨਸੂਨ ਕਮਜ਼ੋਰ ਰਹੇਗਾ। ਉਥੇ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਲਈ ਮਾਨਸੂਨ ਦੀਆਂ ਆਮ ਤਾਰੀਖਾਂ ਜੂਨ ਦੇ ਅੰਤਿਮ ਹਫਤੇ ਵਿੱਚ ਹਨ,ਪਰ ਇਸ ਵਿੱਚ 10-15 ਦਿਨਾਂ ਦੀ ਦੇਰੀ ਵੀ ਹੋ ਸਕਦੀ ਹੈ।


ਸਾਮਰ ਚੌਧਰੀ ਨੇ ਦੱਸਿਆ ਕਿ ਇਹ ਪਿਛਲੇ 65 ਸਾਲਾਂ ਵਿੱਚ ਦੂਜਾ ਸਭ ਤੋਂ ਸੁੱਕਾ ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀ ਮਾਨਸੂਨ ਲਈ ਸਧਾਰਨ ਮੀਂਹ 131.5 ਮਿਲੀਮੀਟਰ ਹੈ, ਜਦਕਿ ਜੋ ਰਿਕਾਰਡ ਕੀਤਾ ਗਿਆ ਹੈ 99 ਮਿਲੀਮੀਟਰ ਹੈ। 

 


ਦੱਸਣਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਕੁਝ ਹਿੱਸਿਆਂ ਵਿੱਚ ਪਾਰਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅਜਿਹੇ ਵਿੱਚ ਮਾਨਸੂਨ ਦੀ ਦਸਤਕ ਲੋਕਾਂ ਲਈ ਕਿਸੇ ਵੱਡੀ ਰਾਹਤ ਤੋਂ ਘੱਟ ਨਹੀਂ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Update Monsoon Heat Wave weather forecast Monsoon is expected to make a fall in Kerala within next 48 hours