ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੱਡ ਚੀਰਵੀਂ ਠੰਡ ਦਾ ਕਹਿਰ ਜਾਰੀ ਰਹੇਗਾ, ਹੋਰ ਘੱਟੇਗਾ ਪਾਰਾ

ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਸੰਘਣੀ ਧੁੰਦ ਅਤੇ ਬਰਫੀਲੀ ਹਵਾਵਾਂ ਨੇ ਲੋਕਾਂ ਨੂੰ ਘਰਾਂ 'ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ 'ਚ ਅੱਜ ਸਵੇਰੇ ਤੋਂ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਟ੍ਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ।
 

ਉੱਥੇ ਹੀ ਮੌਸਮ ਵਿਭਾਗ ਨੇ  ਵੀ ਵੱਡੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸੂਬੇ ’ਚ ਰਿਕਾਰਡ ਤੋੜ ਠੰਡ ਪਵੇਗੀ। ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਸੂਬੇ ’ਚ ਰਾਤ ਦੇ ਸਮੇਂ 0 ਤੋਂ 3 ਡਿਗਰੀ ਤਾਪਮਾਨ ਹੋਵੇਗਾ। ਜਿਸ ਕਾਰਨ ਲੋਕਾਂ ਨੂੰ ਆਉਣ ਵਾਲੇ ਸਮੇਂ ’ਚ ਸਾਵਧਾਨ ਰਹਿਣ ਦੀ ਗੱਲ ਆਖੀ ਹੈ।


 

ਉੱਧਰ ਰਾਜਧਾਨੀ ਦਿੱਲੀ 'ਚ ਪੈ ਰਹੀ ਠੰਡ ਰੋਜ਼ਾਨਾ ਇੱਕ ਨਵਾਂ ਰਿਕਾਰਡ ਬਣਾ ਰਹੀ ਹੈ। ਦਿੱਲੀ 'ਚ ਦਸੰਬਰ ਦੀ ਸ਼ੁਰੂਆਤ ਤੋਂ ਹੀ ਠੰਡ ਦਾ ਕਹਿਰ ਜਾਰੀ ਹੈ। ਦਿੱਲੀ ਦੀ ਠੰਡ ਨੇ 22 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। 22 ਸਾਲ ਬਾਅਦ ਪਹਿਲੀ ਵਾਰ ਦਿੱਲੀ ਵਾਸੀਆਂ ਨੇ ਇੰਨੀ ਜ਼ਿਆਦਾ ਠੰਡ ਮਹਿਸੂਸ ਕੀਤੀ ਹੈ। ਬੁੱਧਵਾਰ ਸਵੇਰੇ 5.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
 

ਦਿੱਲੀ ਤੋਂ ਇਲਾਵਾ ਗੁਆਂਡੀ ਸ਼ਹਿਰਾਂ ਨੋਇਡਾ, ਗਾਜਿਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ 'ਚ ਵੀ ਕਾਫੀ ਜ਼ਿਆਦਾ ਠੰਡ ਪੈ ਰਹੀ ਹੈ। ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰ ਭਾਰਤ ਨੂੰ ਜਾ ਰਹੀਆਂ ਟਰੇਨਾਂ ਤੈਅ ਸਮੇਂ ਤੋਂ 1 ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਕਸ਼ਮੀਰ 'ਚ ਮੰਗਲਵਾਰ ਨੂੰ ਭਿਆਨਕ ਠੰਡ ਦੇ ਹਾਲਾਤ ਬਣੇ ਰਹੇ, ਜਦਕਿ ਸ੍ਰੀਨਗਰ 'ਚ ਮੌਸਮ ਦੀ ਹੁਣ ਤਕ ਦੀ ਸੱਭ ਤੋਂ ਠੰਡੀ ਰਾਤ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਿਕ ਕਸ਼ਮੀਰ ਅਤੇ ਲੱਦਾਖ 'ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਸਿਰਫ ਤੋਂ ਕਾਫੀ ਘੱਟ ਸੀ। 
 

ਇਸ ਠੰਡ ਦੇ ਕਹਿਰ ਅਤੇ ਸੰਘਣੀ ਧੁੰਦ ਨਾਲ ਸੜਕਾਂ 'ਤੇ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਵਾਹਨ ਚਾਲਕਾਂ ਨੂੰ ਦਿਨ 'ਚ ਲਾਈਟਾਂ ਜਗਾ ਕੇ ਚੱਲਣਾ ਪੈ ਰਿਹਾ ਹੈ।  ਠੰਡ ਤੋਂ ਬਚਣ ਲਈ ਲੋਕਾਂ ਨੇ ਅੱਗ ਅਤੇ ਬਿਜਲੀ ਦੇ ਹੀਟਰਾਂ ਦਾ ਸਹਾਰਾ ਲਿਆ ਹੈ। ਇਸ ਠੰਡ ਦੇ ਕਹਿਰ 'ਚ ਮਜ਼ਦੂਰ ਵਰਗ ਲਈ ਮੁਸ਼ਕਲਾਂ ਵੱਧ ਗਈਆਂ ਹਨ। ਮੌਸਮ ਵਿਭਾਗ ਮੁਤਾਬਿਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ’ਚ 28 ਤੇ 29 ਦਸੰਬਰ ਨੂੰ ਪਾਰਾ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦਾ ਅਨੁਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Updates delhi cold Delhi facing its longest cold spell in 22 years IMD Today temperature