ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ : ਭਾਰਤ 'ਚ ਘੁਸਪੈਠ ਕਰ ਰਹੇ 3 ਪਾਕਿ ਅੱਤਵਾਦੀ ਢੇਰ

ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਦੌਰਾਨ ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਰੱਖਿਆ ਸੂਤਰਾਂ ਨੇ ਕਿਹਾ, "28 ਮਈ 2020 ਤੋਂ ਚੱਲ ਰਹੀ ਘੁਸਪੈਠ ਵਿਰੋਧੀ ਮੁਹਿੰਮ 'ਚ ਭਾਰਤੀ ਫ਼ੌਜ ਦੇ ਚੌਕਸ ਜਵਾਨਾਂ ਨੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ।"
 

ਅੱਤਵਾਦੀ ਭਾਰੀ ਹਥਿਆਰਬੰਦਾਂ ਨਾਲ ਲੈਸ ਸਨ ਅਤੇ ਪਾਕਿਸਤਾਨ 'ਚ ਟ੍ਰੇਨਿੰਗ ਲਈ ਸੀ। ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਭਾਰਤ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਖੁਫੀਆ ਏਜੰਸੀਆਂ ਵੱਲੋਂ ਚਿਤਾਵਨੀ ਦੇਣ ਤੋਂ ਬਾਅਦ ਹੀ ਘੁਸਪੈਠ ਸ਼ੁਰੂ ਹੋ ਗਈ।
 

ਏਜੰਸੀਆਂ ਨੇ ਕਿਹਾ, "ਪਾਕਿਸਤਾਨ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਖੁਫੀਆ ਏਜੰਸੀਆਂ ਦੇ ਅਨੁਸਾਰ ਗੁਰੇਜ਼ ਸੈਕਟਰ ਦੇ ਸਾਹਮਣੇ ਸਥਿੱਤ ਪਾਕਿਸਤਾਨ ਪੋਸਟ ਅਤੇ ਸਰਦਾਰੀ 'ਤੇ ਕੇਂਦਰਿਤ ਅਣਪਛਾਤੇ ਅੱਤਵਾਦੀਆਂ ਦੇ ਦੋ ਸੰਗਠਨ ਘੁਸਪੈਠ ਕਰਨ ਦੀ ਯੋਜਨਾ ਬਣਾ ਰਹੇ ਸਨ।
 

ਏਜੰਸੀਆਂ ਨੇ ਇਹ ਵੀ ਦੱਸਿਆ ਕਿ ਜੈਸ਼-ਏ-ਮੁਹੰਮਦ ਦੀ ਅਗਵਾਈ 'ਚ ਅਣਪਛਾਤੇ ਅੱਤਵਾਦੀਆਂ ਦਾ ਇੱਕ ਹੋਰ ਸਮੂਹ ਮਾਛਿਲ ਸੈਕਟਰ ਦੇ ਉਲਟ ਵਾਲੇ ਪਾਸੇ ਕੇਲ ਅ ਤੇਜ਼ੀਆਨ 'ਚ ਕੇਂਦ੍ਰਿਤ ਹੈ ਅਤੇ ਘੁਸਪੈਠ ਦੀ ਯੋਜਨਾ ਬਣਾ ਰਿਹਾ ਸੀ।
 

ਭਾਰਤੀ ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ 15 ਲਾਂਚ ਪੈਡ ਅੱਤਵਾਦੀਆਂ ਨਾਲ ਭਰੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਸਰਹੱਦ ਪਾਰੋਂ ਘੁਸਪੈਠ 'ਚ ਵਾਧਾ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Were trying to infiltrate India from Pakistan army killed 3 terrorists