ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਲ: CAA ਅਤੇ NRC ਵਿਰੁਧ ਪ੍ਰਦਰਸ਼ਨ 'ਚ ਗੋਲੀਬਾਰੀ, 2 ਦੀ ਮੌਤ

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਫਾਇਰਿੰਗ ਵਿੱਚ 2 ਲੋਕ ਮਾਰੇ ਗਏ ਅਤੇ 3 ਜ਼ਖ਼ਮੀ ਹੋ ਗਏ। ਅਨਿਰੁੱਧ ਬਿਸਵਾਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਕਬੂਲ ਸ਼ੇਖ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੋਸ਼ ਹੈ ਕਿ ਇਹ ਗੋਲੀਬਾਰੀ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਕੀਤੀ ਹੈ।
 

ਉਥੇ, ਟੀਐਮਸੀ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਸਥਾਨਕ ਟੀਐਮਸੀ ਬਲਾਕ ਪ੍ਰਧਾਨ ਦਾ ਭਰਾ ਜ਼ਖ਼ਮੀ ਹੋ ਗਿਆ। ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਵਾਪਰੀ। 

 

ਇਹ ਵਿਰੋਧ ਪ੍ਰਦਰਸ਼ਨ ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਆਯੋਜਿਤ ਭਾਰਤ ਬੰਦ ਦਾ ਇਕ ਹਿੱਸਾ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ 20 ਦਿਨ ਪਹਿਲਾਂ ਗਠਿਤ ਕੀਤੀ ਗਈ ਸੀਏਏ ਵਿਰੋਧੀ ਨਾਗਰਿਕ ਫੋਰਮ ਨੇ ਬੁਲਾਇਆ ਸੀ। ਸੰਗਠਨ ਕਈ ਖੇਤਰਾਂ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ।
 

ਬੁੱਧਵਾਰ ਸਵੇਰੇ ਟੀਐਮਸੀ ਜਲੰਗੀ (ਨੌਰਥ) ਬਲਾਕ ਪ੍ਰਧਾਨ ਤੋਹੀਰੂਦੀਨ ਮੰਡਲ ਉਥੇ ਪਹੁੰਚੇ ਸਨ।  ਦੋਸ਼ ਹੈ ਕਿ ਉਨ੍ਹਾਂ ਨਾਲ ਆਏ ਲੋਕਾਂ ਨੇ ਹੀ ਗੋਲੀ ਚਲਾਈ। ਇਸੇ ਦੌਰਾਨ ਤਹੀਰੂਦੀਨ ਦੇ ਭਰਾ ਨੂੰ ਵੀ ਗੋਲੀ ਲੱਗੀ।

 

ਡੋਮਕਲ ਦੇ ਪੁਲਿਸ ਅਧਿਕਾਰੀ ਸੰਦੀਪ ਸੇਨ ਨੇ ਜਾਣਕਾਰੀ ਦਿੱਤੀ ਕਿ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਅਸੀਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਛਾਪੇਮਾਰੀ ਵੀ ਕੀਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Benga 2 killed in protest firing against CAA and NRC