ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ: ਬਰਦਵਾਨ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ 'ਤੇ ਭਗਦੜ, 11 ਲੋਕ ਜ਼ਖ਼ਮੀ

ਪੱਛਮੀ ਬੰਗਾਲ: ਬਰਦਵਾਨ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ 'ਤੇ ਭਗਦੜ, 11 ਲੋਕ ਜ਼ਖ਼ਮੀ

ਪੱਛਮੀ ਬੰਗਾਲ ਦੇ ਬਰਦਵਾਨ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ 'ਤੇ ਭਗਦੜ ਦੀਆਂ ਖ਼ਬਰਾਂ ਆ ਰਹੀਆਂ ਹਨ। ਪੁੱਲ ਉੱਤੇ ਪਈ ਇਸ ਭਗਦੜ ਵਿੱਚ 11 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

 

 

 

ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਭਗਦੜ ਦਾ ਕਾਰਨ ਕੀ ਹੈ। ਪਰ ਉਸ ਸਮੇਂ ਜਦੋਂ ਭਗਦੜ ਮਚੀ  ਪੁਲ ਉੱਤੇ ਬਹੁਤ ਸਾਰੇ ਲੋਕ ਸਨ।

 

ਇਸ ਘਟਨਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਰਾਹਤ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਸਬੰਧ ਵਿੱਚ ਪੂਰੀ ਜਾਣਕਾਰੀ ਦਾ ਅਜੇ ਇੰਤਜ਼ਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal 11 persons injured in a stampede on an over bridge at Burdwan Railway Station