ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦਾ ਧਰਨਾ ਜਾਰੀ, ਅੱਜ ਸੁਪਰੀਮ ਕੋਰਟ ਜਾਵੇਗੀ ਸੀਬੀਆਈ

ਪੱਛਮੀ ਬੰਗਾਲ ਦੀ CM ਦਾ ਧਰਨਾ ਜਾਰੀ, ਅੱਜ ਸੁਪਰੀਮ ਕੋਰਟ ਜਾਵੇਗੀ ਸੀਬੀਆਈ

ਸਾਰਦਾ ਚਿਟਫੰਡ ਘੁਟਾਲੇ ਦੇ ਸਿਲਸਿਲੇ ਵਿਚ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਐਤਵਾਰ ਨੂੰ ਪੁੱਛਗਿੱਛ ਕਰਨ ਪਹੁੰਚੀ ਸੀਬੀਆਈ ਦੀ ਟੀਮ ਨਾਲ ਟਕਰਾਅ ਬਾਅਦ ਰਾਜਨੀਤਿਕ ਪਾਰਾ ਅਚਾਨਕ ਚੜ੍ਹ ਗਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਉਤੇ ਉਨ੍ਹਾਂ ਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਵਿਰੋਧ ਵਿਚ ਕੋਲਕਾਤਾ ਦੇ ਮੈਟਰੋ ਚੈਨਲ ਨੇੜੇ ਧਰਨੇ ਉਤੇ ਬੈਠ ਗਈ।

 

ਕੋਲਕਾਤਾ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਿਰਦੇਸ਼ ਉਤੇ ਸੀਬੀਆਈ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ 19 ਜਨਵਰੀ ਦੀ ਰੈਲੀ ਦੇ ਬਾਅਦ ਕੇਂਦਰ ਸਰਕਾਰ ਪੱਛਮੀ ਬੰਗਾਲ ਸਰਕਾਰ ਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸੀਬੀਆਈ ਦੀ ਕਾਰਵਾਈ ਨੂੰ ਵੀ ਬਦਲੇ ਦੀ ਕਾਰਵਾਈ ਦੱਸਿਆ।

 

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿਚ ਆਉਣ ਬਾਅਦ ਸਾਡੀ ਸਰਕਾਰ ਨੇ ਚਿੱਟ ਫੰਡ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ। ਪ੍ਰੰਤੂ ਕੇਂਦਰ ਸਰਕਾਰ ਦੇਸ਼ ਦੀਆਂ ਸੰਸਥਾਵਾਂ ਨੂੰ ਖੰਡਿਤ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸੀਬੀਆਈ ਬਿਨਾਂ ਨੋਟਿਸ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੀ ਰਿਹਾਇਸ਼ ਉਤੇ ਕਿਵੇਂ ਪਹੁੰਚ ਸਕਦੀ ਹੈ? ਮਮਤਾ ਨੇ ਕਿਹਾ ਕਿ ਅਸੀਂ ਕੇਂਦਰ ਅੱਗੇ ਨਹੀਂ ਝੁਕਾਗੇ।  ਸਾਨੂੰ ਸਾਡੀ ਪੁਲਿਸ ਉਤੇ ਮਾਣ ਹੈ।

 

ਮਮਤਾ ਨੇ ਕਾਰਵਾਈ ਸਮੇਂ ਉਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਚਿਟਫੰਡ ਘੁਟਾਲੇ ਦਾ ਖੁਲਾਸਾ ਹੋਏ ਪੰਜ ਸਾਲ ਬੀਤ ਗਏ ਹਨ। ਅਜਿਹੇ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਕਾਰਵਾਈ ਕੀਤੀ ਗਈ ਹੈ? ਉਨ੍ਹਾਂ ਕਿਹਾ ਕਿ ਮੈਂ ਕੇਂਦਰ ਖਿਲਾਫ ਸੰਵਿਧਾਨ  ਨੂੰ ਬਚਾਉਣ ਲਈ ਮੱਧ ਕੋਲਕਾਤਾ ਵਿਚ ਧਰਨਾ ਦੇਵਾਂਗੀ। ਇਸ ਤੋਂ ਬਾਅਦ ਉਹ ਮੈਟਰੋ ਚੈਨਲ ਦੇ ਨੇੜੇ ਧਰਨੇ ਉਤੇ ਬੈਠ ਗਈ।

 

ਅੱਜ ਸੁਪਰੀਮ ਕੋਰਟ ਜਾਵੇਗੀ ਸੀਬੀਆਈ

 

ਪੱਛਮੀ ਬੰਗਾਲ ਵਿਚ ਜਾਰੀ ਹਾਈਵੋਲਡ ਡਰਾਮੇ ਵਿਚ ਸੀਬੀਆਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣ ਜਾ ਰਹੀ ਹੈ। ਜਾਂਚ ਏਜੰਸੀ ਦੇ ਅੰਤਰਿਮ ਨਿਦੇਸ਼ਨ ਨਾਗੇਸ਼ਵਰ ਰਾਓ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਜਾਣਗੇ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੀ ਇਸ ਮਾਮਲੇ ਉਤੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿਚ ਹੈ। ਕੇਂਦਰ ਸਰਕਾਰ ਅਦਾਲਤ ਨੂੰ ਦੱਸੇਗੀ ਕਿ ਸੁਪਰੀਮ ਕੋਰਟ ਨੇ ਹੀ ਚਿਟ ਫੰਡ ਘੁਟਾਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਸੀਬੀਆਈ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈਣ ਤੋਂ ਸਾਫ ਹੈ ਕਿ ਸੂਬਾ ਸਰਕਾਰ ਕਾਨੂੰਨ ਦੇ ਪ੍ਰਤੀ ਲਾਪਰਵਾਹ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: West Bengal Chief Minister continues to protest