ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਦਸਿਆ ਭਾਜਪਾ ਦਾ ਭਰਾ

ਮਾਇਆਵਤੀ ਤੋਂ ਬਾਅਦ ਹੁਣ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਤੇ ਨਿਸ਼ਾਨਾ ਲਗਾਉਂਦਿਆਂ ਕਈ ਸਵਾਲ ਖੜੇ ਕਰ ਦਿੱਤੇ। ਮਮਤਾ ਨੇ ਗੁੱਸੇ ਚ ਆਪਣੀ ਭੜਾਸ ਕੱਢਦਿਆਂ ਚੋਣ ਕਮਿਸ਼ਨ ਨੂੰ ਭਾਜਪਾ ਦਾ ਭਰਾ ਦੱਸ ਦਿੱਤਾ।

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਕਿ ਲੰਘੀ ਰਾਤ ਭਾਜਪਾ ਨੇ ਚੋਣ ਕਮਿਸ਼ਨ ਚ ਸ਼ਿਕਾਇਤ ਕੀਤੀ ਹੈ ਤਾਂ ਕਿ ਅਸੀਂ ਮੋਦੀ ਦੀ ਰੈਲੀ ਮਗਰੋਂ ਕੋਈ ਰੈਲੀ ਨਾ ਕਰ ਸਕੀਏ। ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦਾ ਭਰਾ ਹੈ। ਪਹਿਲਾਂ ਹਿਹ ਇਕ ਨਿਰਪੱਖ ਸੰਸਥਾ ਹੁੰਦੀ ਸੀ ਪਰ ਹੁਣ ਇਹ ਭਾਜਪਾ ਦੇ ਹੱਥੋਂ ਵਿੱਕ ਗਈ ਹੈ। ਮਮਤਾ ਨੇ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਪਰ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ। ਮੈਂ ਇਹ ਕਹਿਣ ਲਈ ਜੇਲ੍ਹ ਜਾਣ ਲਈ ਤਿਆਰ ਹਾਂ। ਮੈਂ ਸੱਚ ਕਹਿਣ ਤੋਂ ਨਹੀਂ ਡਰਦੀ।

 

ਇਸ ਤੋਂ ਪਹਿਲਾਂ ਮਾਇਆਵਤੀ ਨੇ ਵੀਰਵਾਰ ਨੂੰ ਸਵੇਰੇ ਕਿਹਾ ਸੀ ਕਿ ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ। ਪੀਐਮ ਹੱਥ ਧੋਹ ਕੇ ਮਮਤਾ ਦੇ ਪਿੱਛੇ ਪੈ ਗਏ ਹਨ ਜਿਹੜੇ ਲੋਕਤੰਤਰ ਲਈ ਖਤਰਾ ਜਾਪਦਾ ਹੈ, ਜਿਹੜਾ ਕਿ ਸਹੀ ਅਤੇ ਇਨਸਾਫ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਪੀਐਮ ਦੀ ਇਸ ਮਾੜੀ ਕੋਸ਼ਿਸ਼ ਦਾ ਜਵਾਬ ਪੱਛਮੀ ਬੰਗਾਲ ਦੀ ਜਨਤਾ ਚੋਣਾਂ ਚ ਦੇਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:west bengal cm mamata banerjee attacks election commission says its brother of bjp