ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਡੇ ਨਾਲ ਜੋ ਟਕਰਾਏਗਾ ਉਹ ਚੂਰ ਚੂਰ ਹੋ ਜਾਵੇਗਾ: ਮਮਤਾ ਬੈਨਰਜੀ

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿੱਚ ਕਿਹਾ ਹੈ ਕਿ ਤਿਆਗ ਦਾ ਨਾਮ ਹੈ ਹਿੰਦੂ, ਈਮਾਨ ਦਾ ਨਾਮ ਹੈ ਮੁਸਲਮਾਨ, ਪਿਆਰ ਦਾ ਨਾਮ ਹੈ ਇਸਾਈ, ਸਿੱਖਾਂ ਦਾ ਨਾਮ ਹੈ ਬਲਿਦਾਨ। ਅਸੀਂ ਇਸ ਦੀ ਰੱਖਿਆ ਕਰਾਂਗੇ, ਸਾਡੇ ਨਾਲ ਜੋ ਟਕਰਾਏਗਾ ਉਹ ਚੂਰ ਚੂਰ ਹੋ ਜਾਵੇਗਾ। ਇਹ ਸਾਡਾ ਸਲੋਗਨ ਹੈ।

 

 


 

ਮਮਤਾ ਬੈਨਰਜੀ ਨੇ ਕਿਹਾ ਕਿ ਤੁਹਾਨੂੰ ਥੋੜਾ ਜਿਹਾ ਵੀ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਦੇ-ਕਦੇ ਜਦੋਂ ਸੂਰਜ ਚੜ੍ਹਦਾ ਹੈ, ਫਿਰ ਇਸ ਦੀਆਂ ਕਿਰਨਾਂ ਸਖ਼ਤ ਹੁੰਦੀਆਂ ਹਨ ਪਰ ਬਾਅਦ ਵਿੱਚ ਉਹ ਦੂਰ ਹੋ ਜਾਂਦੀ ਹੈ। ਡਰੋ ਨਾ, ਜਿੰਨੀ ਤੇਜ਼ੀ ਨਾਲ ਉਨ੍ਹਾਂ ਨੇ ਈਵੀਐਮ ਉੱਤੇ ਕਬਜ਼ਾ ਕਰ ਲਿਆ, ਉਨੀ ਹੀ ਤੇਜ਼ੀ ਨਾਲ ਉਹ ਚਲੇ ਜਾਣਗੇ।


ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ 'ਨਾਹਰਾ ਯੁੱਧ' ਦੇ ਨਾਲ-ਨਾਲ 'ਚਿੱਠੀ ਅਤੇ ਪੋਸਟ ਕਾਰਡ' ਯੁੱਧ ਛਿੜਦਾ ਪ੍ਰਤੀਤ ਹੁੰਦਾ ਹੈ। ਇਸ ਝਗੜੇ ਦੇ ਕੇਂਦਰ ਵਿੱਚ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜੇ ਪਾਸੇ ਤ੍ਰਿਣਮੂਲ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਹਨ।

 
ਲੋਕ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਉਤਸ਼ਾਹਤ ਭਾਜਪਾ ਨੇ ਬੈਰਕਪੁਰ ਦੇ ਸਾਂਸਦ ਅਰਜੁਨ ਸਿੰਘ ਵੱਲੋਂ 'ਜੈ ਸ੍ਰੀ ਰਾਮ' ਲਿਖੇ ਪੱਤਰ ਤੋਂ ਉਠਿਆ ਵਿਵਾਦ ਠੰਢਾ ਵੀ ਨਹੀਂ ਹੋਇਆ ਸੀ ਕਿ ਠੀਕ ਅਗਲੇ ਹੀ ਦਿਨ ਮੰਗਲਵਾਰ ਨੂੰ ਦਮਦਮ ਨਗਰ ਨਿਗਮ ਦੇ ਤ੍ਰਿਣਮੂਲ ਕਾਂਗਰਸ ਦੇ ਕੌਂਸਲਰਾਂ ਅਤੇ ਸਮਰੱਥਕਾਂ ਵੱਲੋਂ 'ਜੈ ਹਿੰਦ', 'ਜੈ ਬੰਗਲਾ' ਅਤੇ 'ਵੰਦੇ ਮਾਤਰਮ' ਦੇ ਨਾਹਰਿਆਂ ਨਾਲ 10000 ਪੋਸਟ ਕਾਰਡ ਪ੍ਰਧਾਨ ਮੰਤਰੀ ਨੂੰ ਭੇਜੇ ਗਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee New slogan Jo humse takraega wo choor choor ho jaega