ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਵੱਲੋਂ ਭਾਜਪਾ `ਤੇ ਹਮਲਾ

ਮਮਤਾ ਬੈਨਰਜੀ ਵੱਲੋਂ ਭਾਜਪਾ `ਤੇ ਹਮਲਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ। ਤ੍ਰਿਣਮੂਲ ਸੁਪਰੀਮੋ ਨੇ ਦੇਸ਼ ਦੇ ਕਈ ਥਾਵਾਂ ਦੇ ਨਾਮ ਬਦਲੇ ਜਾਣ `ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਹਿਸਟਰੀ ਚੇਂਜਰ ਹੈ, ਨੇਮ ਚੇਂਜਰ ਹੈ, ਨੋਟ ਚੇਂਜਰ ਹੈ, ਸੰਸਥਾਵਾਂ ਚੇਂਜਰ ਹੈ ਪ੍ਰੰਤੂ ਗੇਮ ਚੇਂਜਰ ਨਹੀਂ ਹੈ।


ਮਮਤਾ ਨੇ ਅੱਗੇ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਅਜਿਹਾ ਪੇਸ਼ ਕਰ ਰਹੀ ਹੈ ਜਿਵੇਂ ਉਸਨੇ ਦੇਸ਼ ਬਣਾਇਆ ਹੋਵੇ, ਪ੍ਰੰਤੂ ਆਜ਼ਾਦੀ ਦੇ ਸਮੇਂ ਕਿਤੇ ਨਹੀਂ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਚੰਦਰ ਬਾਬੂ ਨਾਇਡੂ ਨੇ ਸੂਬੇ `ਚ ਸੀਬੀਆਈ ਨੂੰ ਇਜਾਜਤ ਨਾ ਦੇ ਕੇ ਬਿਲਕੁਲ ਸਹੀ ਕੰਮ ਕੀਤਾ ਹੈ।


ਜਿ਼ਕਰਯੋਗ ਹੈ ਕਿ ਪਿਛਲੇ ਇਕ ਸਾਲ `ਚ ਦੇਸ਼ ਦੇ ਕਈ ਚੀਜ਼ਾਂ ਦੇ ਨਾਮ ਬਦਲੇ ਗਏ ਹਨ। ਜਿਨ੍ਹਾਂ `ਚ ਰੇਲਵੇ ਸਟੇਸ਼ਨ ਅਤੇ ਜਿ਼ਲ੍ਹਾ ਸਮੇਤ ਕਈ ਚੀਜਾਂ ਸ਼ਾਮਲ ਹਨ। ਭਾਜਪਾ ਦੇ ਇਸ ਕਦਮ ਦੀ ਵਿਰੋਧੀ ਦਲਾਂ ਨੇ ਸਖਤ ਅਲੋਚਨਾ ਕੀਤੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee says BJP is history changer but country is in danger