ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਨੇ ਹੁਣ ਕਿਹਾ, ‘PM ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਮੈਂ ਜਾਵਾਂਗੀ’

ਪੱਛਮੀ ਬੰਗਾਲ ਚ ਟੀਐਮਸੀ ਆਗੂਆਂ ਦੇ ਭਾਜਪਾ ਚ ਸ਼ਾਮਲ ਹੋਣ ਦੇ ਵਿਚਕਾਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਣਗੀ।

 

30 ਮਈ ਨੂੰ ਹੋਣ ਵਾਲੇ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮਮਤਾ ਨੇ ਹੁਣ ਕਿਹਾ ਹੈ ਕਿ ਮੈਂ ਹੋਰਨਾਂ ਮੁੱਖ ਮੰਤਰੀਆਂ ਨੂੰ ਵੀ ਕਿਹਾ ਹੈ, ਕਿਉਂਕਿ ਇਹ ਇਕ ਸੰਵਿਧਾਨਕ ਸਮਾਗਮ ਹੈ, ਸਮਾਗਮ ਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੀ। ਹਾਂ ਮੈਂ ਜਾਵਾਂਗੀ।

 

ਦੱਸ ਦੇਈਏ ਕਿ ਪੀਐਮ ਮੋਦੀ 30 ਮਈ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ ਤੇ ਇਸ ਸਮਾਗਮ ਚ ਬਿਮਸਟੇਕ ਦੇ ਆਗੂ ਵੀ ਸ਼ਾਮਲ ਹੋਣ ਵਾਲੇ ਹਨ। ਜਿਸ ਵਿਚ ਬੰਗਲਾਦੇਸ਼, ਭੂਟਾਨ, ਨੇਪਾਲ, ਸ਼੍ਰੀ ਲੰਕਾ, ਮਿਆਂਮਾਰ ਤੇ ਥਾਈਲੈਂਡ ਸ਼ਾਮਲ ਹਨ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੀ ਹੈ ਤੇ ਉਨ੍ਹਾਂ ਨੇ ਪੱਛਮੀ ਬੰਗਾਲ ਚ ਆਏ ਫਾਨੀ ਤੂਫਾਨ ਦੌਰਾਨ ਮੋਦੀ ਵਲੋਂ ਕੀਤੇ ਗਏ 2 ਵਾਰ ਟੈਲੀਫ਼ੋਨ ਨੂੰ ਵੀ ਨਹੀਂ ਚੁਕਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee says Yes I will go in PM Modi oath taking ceremony