ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ’ਚ ਨਜ਼ਰਬੰਦੀ ਕੈਂਪ ਦਾ ਕੋਈ ਸਵਾਲ ਹੀ ਨਹੀਂ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ੀ ਵਿਅਕਤੀਆਂ ਲਈ ਸੂਬੇ ਵਿੱਚ ਨਜ਼ਰਬੰਦੀ ਕੇਂਦਰਾਂ ਦੀ ਇਜ਼ਾਜ਼ਤ ਨਹੀਂ ਦੇਵੇਗੀ, ਜਿਨ੍ਹਾਂ ਨੂੰ ਵਿਦੇਸ਼ੀ ਦੀ ਪਛਾਣ ਲਈ ਜਾਂਚ ਕਰਨ ਤੋਂ ਬਾਅਦ ਸਿਟੀਜ਼ਨ ਚਾਰਟਰ ਰਜਿਸਟਰ ਤੋਂ ਬਾਹਰ ਰੱਖਿਆ ਜਾਵੇਗਾ।

 

ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪ੍ਰਬੰਧਕੀ ਸਮੀਖਿਆ ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ - ਨਜ਼ਰਬੰਦੀ ਕੈਂਪ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੂੰ ਇਹ ਕੰਮ ਸੂਬਾਈ ਸਰਕਾਰ ਰਾਹੀਂ ਕਰਨਾ ਹੈ, ਪਰ ਅਸੀਂ ਇਹ ਕਰਨ ਨਹੀਂ ਜਾ ਰਹੇ। ਤੁਸੀਂ ਇਸ ਗੱਲ ਤੇ ਭਰੋਸਾ ਕਰ ਸਕਦੇ ਹੋ। ਬੰਗਾਲ ਵਿੱਚ ਕੋਈ ਨਜ਼ਰਬੰਦੀ ਕੈਂਪ ਨਹੀਂ ਹੋਵੇਗਾ।

 

24 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਕਿਹਾ ਸੀ, “ਦੇਸ਼ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀ ਲੋਕਾਂ ਦੀ ਆਵਾਜਾਈ ਨੂੰ ਰੋਕਣ ਜਾਂ ਦੇਸ਼ ਨਿਕਾਲੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਜ਼ਰਬੰਦੀ ਕੇਂਦਰ ਲਈ ਸਰਕਾਰ ਨੇ ਮਾਡਲ ਨਜ਼ਰਬੰਦੀ ਕੇਂਦਰ ਮੈਨੁਅਲ ਬਣਾਇਆ ਹੈ ਤੇ ਇਸ ਨੂੰ 9 ਜਨਵਰੀ 2019 ਨੂੰ ਸਾਰੇ ਰਾਜ ਅਤੇ ਕੇਂਦਰੀ ਪ੍ਰਸ਼ਾਸਕੀ ਰਾਜਾਂ ਨੂੰ ਭੇਜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee speaks on detention camp