ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਹੁਣ ਨਹੀਂ ਜਾਵੇਗੀ ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਇਹ ਫ਼ੈਸਲਾ ਉਸ ਖ਼ਬਰ ਤੋਂ ਬਾਅਦ ਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦਾਅਵਾ ਕਰ ਰਹੀ ਹੈ ਕਿ ਬੰਗਾਲ ਵਿੱਚ ਸਿਆਸੀ ਹਿੰਸਾ ਵਿਚ 54 ਲੋਕਾਂ ਦੀ ਮੌਤ ਹੋਈ ਹੈ।  

 

 

 

 

ਦੱਸਣਯੋਗ ਹੈ ਕਿ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਸੰਵਿਧਾਨਕ ਹੈ ਅਤੇ ਰਸਮੀ ਹੈ, ਇਸ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂਗੀ ਪਰ ਹੁਣ ਉਨ੍ਹਾਂ ਨੇ ਇਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

 

ਟੀਐਮਸੀ ਮੁਖੀ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਮੇਰੀ ਯੋਜਨਾ ਸੀ। ਹਾਲਾਂਕਿ ਇਕ ਘੰਟੇ ਪਹਿਲਾਂ ਤੱਕ ਮੇਰਾ ਪਲਾਨ ਸੀ ਕਿ ਮੈਂ ਇਸ ਪ੍ਰੋਗਰਾਮ ਵਿਚ ਜਾਵਾਂਗੀ ਪਰ ਮੈਂ ਮੀਡੀਆ ਰਿਪੋਰਟ ਵੇਖ ਰਹੀ ਹਾਂ ਜਿਸ ਵਿੱਚ ਭਾਜਪਾ ਦਾਅਵਾ ਕਰ ਰਹੀ ਹੈ ਕਿ ਬੰਗਾਲ ਵਿਚ ਸਿਆਸੀ ਹਿੰਸਾ ਵਿਚ 54 ਲੋਕ ਮਾਰੇ ਗਏ ਹਨ। ਇਹ ਇੱਕ ਝੂਠ ਹੈ। ਮੈਂ ਮਜਬੂਰ ਹਾਂ ਕਿ ਮੈਂ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਾਂਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee will not attend PM Modi oath taking ceremony