ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਡਾਕਟਰਾਂ ਦੀ ਹੜਤਾਲ ਖ਼ਤਮ

ਕੋਲਕਾਤਾ 'ਚ ਸਰਕਾਰ ਵੱਲੋਂ ਮੰਗਾਂ ਮੰਨ ਲੈਣ ਤੋਂ ਬਾਅਦ ਖ਼ੁਸ਼ੀ ਮਨਾਉਂਦੇ ਹੋਏ ਜੂਨੀਅਰ ਡਾਕਟਰ

ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਕੱਲ੍ਹ ਸੋਮਵਾਰ ਨੂੰ ਆਪਣੇ ਸਿਖ਼ਰ ’ ਤੇ ਪੁੱਜ ਗਈ। ਲੱਖਾਂ ਲੋਕ ਆਪਣੇ ਇਲਾਜ ਲਈ ਹਸਪਤਾਲਾਂ, ਕਲੀਨਿਕਾਂ ਤੇ ਲੈਬਾਰੇਟਰੀਆਂ ਦੇ ਚੱਕਰ ਕੱਟਦਿਆਂ ਪਰੇਸ਼ਾਨ ਹੁੰਦੇ ਰਹੇ। ਅੰਤ ਕੱਲ੍ਹ ਦੇਰ ਰਾਤੀਂ ਜਾ ਕੇ ਕਿਤੇ ਡਾਕਟਰਾਂ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਵਿਚਾਲੇ ਸਮਝੌਤਾ ਹੋਇਆ ਅਤੇ ਹੜਤਾਲ ਖ਼ਤਮ ਹੋਈ।

 

 

ਇਹ ਸੰਕਟ ਇੱਕ ਹਫ਼ਤਾ ਪਹਿਲਾਂ ਉਦੋਂ ਸ਼ੁਰੂ ਹੋਇਆ, ਜਦੋਂ ਕੋਲਕਾਤਾ ਦੇ ਐੱਨਆਰਐੱਸ ਹਸਪਤਾਲ ਦੇ ਦੋ ਡਾਕਟਰਾਂ ਨਾਲ ਇੱਕ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਕੁੱਟਮਾਰ ਕੀਤੀ।

 

 

ਪਰ ਰਾਤੀਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਤੇ ਡਾਕਟਰਾਂ ਦੇ ਸਮੂਹ ਦੇ ਨੁਮਾਇੰਦਿਆਂ ਵਿਚਾਲੇ ਸੁਰੱਖਿਆ ਤੇ ਕੰਮਕਾਜ ਦੇ ਬਿਹਤਰ ਹਾਲਾਤ ਮੁਹੱਈਆ ਕਰਵਾਉਣ ਬਾਰੇ ਵਿਚਾਰ–ਚਰਚਾ ਹੋਈ।

 

 

ਹੜਤਾਲ ਖ਼ਤਮ ਹੋਣ ਬਾਰੇ ਜੂਨੀਅਰ ਡਾਕਟਰਾਂ ਦੇ ਸਮੂਹ ਦੇ ਇੱਕ ਨੁਮਾਇੰਦੇ ਨੇ ਮੀਡੀਆ ਸਾਹਵੇਂ ਇੱਕ ਬਿਆਨ ਪੜ੍ਹ ਕੇ ਸੁਣਾਇਆ; ਜਿਸ ਵਿੱਚ ਲਿਖਿਆ ਸੀ ਕਿ ਉਹ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਤੇ ਵਿਚਾਰ–ਵਟਾਂਦਰਾ ਕਿਸੇ ਤਰਕਪੂਰਨ ਅੰਤ ਉੱਤੇ ਪੁੱਜ ਗਿਆ ਹੈ। ਹੁਣ ਸਰਕਾਰ ਸਾਰੇ ਮਸਲੇ ਹੱਲ ਕਰਨਾ ਚਾਹੁੰਦੀ ਹੈ।

 

 

ਉਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਦੱਸਿਆ ਸੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਗੱਲਬਾਤ ਬੇਹੱਦ ਹਾਂ–ਪੱਖੀ ਤੇ ਨਤੀਜਾਪੂਰਨ ਰਹੀ।

 

 

ਇੱਥੇ ਵਰਨਣਯੋਗ ਹੈ ਕਿ ਇਹ ਹੜਤਾਲ ਪੱਛਮੀ ਬੰਗਾਲ ਹੀ ਨਹੀਂ, ਸਗੋਂ ਜੂਨੀਅਰ ਡਾਕਟਰਾਂ ਦੀ ਸੁਰੱਖਿਆ ਦੇ ਸਮਰਥਨ ਵਿੱਚ ਸਮੁੱਚੇ ਦੇਸ਼ ਦੇ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ। ਕੱਲ੍ਹ ਪੰਜਾਬ ਵਿੱਚ ਵੀ ਮਰੀਜ਼ਾਂ ਨੂੰ ਇਲਾਜ ਲਈ ਇੱਧਰ–ਉੱਧਰ ਭਟਕਣਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal Doctors end strike