ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Doctors Strike Live Update: ਬੰਗਾਲ ਦੇ 16 ਡਾਕਟਰਾਂ ਨੇ ਦਿੱਤੇ ਅਸਤੀਫ਼ੇ

1 / 2ਡਾਕਟਰਾਂ ਦੀ ਹੜਤਾਲ ਨਾਲ ਮਰੀਜ਼ ਪ੍ਰੇਸ਼ਾਨ, ਬੰਗਾਲ ਵਿੱਚ ਹਮਲੇ ਦਾ ਕਰ ਰਹੇ ਹਨ ਵਿਰੋਧ।

2 / 2ਬੰਗਾਲ ਦੇ ਡਾਕਟਰਾਂ ਦੇ ਸਮੱਰਥਨ ਵਿੱਚ ਦੇਸ਼ ਭਰ ਦੇ ਹੋਰ ਹਸਪਤਾਲਾਂ ਵਿੱਚ ਕੰਮਕਾਜ ਠੱਪ। ਫ਼ੋਟੋ ਅਨਸੁਮਨ

PreviousNext

West Bengal Doctors Strike LIVE UPDATES: ਪੱਛਮੀ ਬੰਗਾਲ (West Bengal) ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ (Strike)  ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਹੈ। ਪੂਰੇ ਦੇਸ਼ ਭਰ ਦੇ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਕਰਕੇ ਸਮੱਰਥਨ ਮੰਗਿਆ ਹੈ। ਉਥੇ, ਹੜਤਾਲ ਕਾਰਨ ਦੇਸ਼ ਭਰ ਦੇ ਕਈ ਹਸਪਤਾਲਾਂ ਵਿੱਚ ਮਰੀਜ਼ ਪ੍ਰੇਸ਼ਾਨ ਹਨ। ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ।

 

ਜੂਨੀਅਰ ਡਾਕਟਰਾਂ ਦੀ ਹੜਤਾਲ ਦੇ ਸਮੱਰਥਨ ਵਿੱਚ ਕੋਲਕਾਤਾ ਦੇ RG ਮੈਡੀਕਲ ਕਾਲਜ ਦੇ 16 ਡਾਕਟਰਾਂ ਨੇ ਅਸਤੀਫਾ ਦਿੱਤਾ  ਹੈ।


ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰ ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹਿੰਸਾ ਨੂੰ ਲੈ ਕੇ ਹੜਤਾਲ ਕਰਨ ਦੀ ਤਿਆਰੀ ਕਰ ਰਹੇ ਹਨ।

 

 

ਦੱਸਣਯੋਗ ਹੈ ਕਿ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਦੁਪਹਿਰ 2 ਵਜੇ ਤੱਕ ਕੰਮ ਉੱਤੇ ਪਰਤ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਿਰਦੇਸ਼ ਨੂੰ ਨਹੀਂ ਮੰਨਿਆ ਸੀ ਅਤੇ ਕਿਹਾ ਸੀ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਸਬੰਧੀ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰਹੇਗੀ। 

 

 

 

ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਉੱਤੇ ਵਰ੍ਹਦੇ ਹੋਏ ਵਿਰੋਧੀ ਧਿਰ ਭਾਜਪਾ ਅਤੇ ਮਾਕਪਾ ਉੱਤੇ ਉਨ੍ਹਾਂ ਨੂੰ ਭੜਕਾਉਣ ਅਤੇ ਫ਼ਿਰਕੂ ਰੰਗ ਦੇਣ ਦਾ ਦੋਸ਼ ਲਾਇਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal Doctors Strike LIVE UPDATES: continues on 4th day support from many cities doctors