ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ਨੂੰ ਝਟਕਾ : 20 ਕੌਂਸਲਰ ਭਾਜਪਾ ’ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ

TMC ਨੂੰ ਝਟਕਾ : 20 ਕੌਂਸਲਰ ਭਾਜਪਾ ’ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ

ਲੋਕ ਸਭਾ ਚੋਣਾਂ ਵਿਚ ਪੱਛਮੀ ਬੰਗਾਲ ਵਿਚ ਭਾਜਪਾ ਦੇ ਵਧੀਆ ਪ੍ਰਦਰਸ਼ਨ ਕੀਤੇ ਜਾਣ ਬਾਅਦ ਕਈ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿਧਾਇਕ ਅਤੇ ਕੌਂਸਲਰ ਪਾਰਟੀ ਨਾਲ ਸੰਪਰਕ ਵਿਚ ਹਨ। ਕਈ ਟੀਐਮਸੀ ਕੌਂਸਲਰਾਂ ਨੇ ਤਾਂ ਦਿੱਲੀ ਵਿਚ ਡੇਰਾ ਲਗਾਇਆ ਹੋਇਆ ਹੈ ਅਤੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਤਿਆਰ ਹਨ।

 

ਪੱਛਮੀ ਬੰਗਾਲ ਦੇ ਗਰੀਫਾ (ਵਾਰਡ ਨੰਬਰ 6)  ਤੋਂ ਤ੍ਰਿਣਮੂਲ ਕਾਂਗਰਸ ਦੀ ਕੌਂਸਲਰ ਰੂਬੀ ਚੈਟਰਜੀ ਨੇ ਦੱਸਿਆ ਕਿ 20 ਪਰਿਸ਼ਦ ਦਿੱਲੀ ਵਿਚ ਹਨ। ਅਸੀਂ (ਪੱਛਮੀ ਬੰਗਾਲ ਦੀ ਮੁੱਖ ਮੰਤਰੀ) ਮਮਤਾ ਬੈਨਰਜੀ ਤੋਂ ਨਰਾਜ਼ ਨਹੀਂ ਹਾਂ, ਪ੍ਰੰਤੂ ਬੰਗਾਲ ਵਿਚ ਭਾਜਪਾ ਦੀ ਹੁਣੇ ਹੋਈ ਜਿੱਤ ਨੇ ਸਾਨੂੰ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰਭਾਵਿਤ ਕੀਤਾ। ਲੋਕ ਭਾਜਪਾ ਨੂੰ ਪਸੰਦ ਕਰ ਰਹੇ ਹਨ, ਕਿਉਂਕਿ ਉਹ ਲੋਕਾਂ ਲਈ ਕੰਮ ਕਰ ਰਹੇ ਹਨ।

 

ਉਥੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਸੰਗਠਨ ਦੇ ਪੁਨਰਗਠਨ ਦੇ ਮਕਸਦ ਨਾਲ ਤ੍ਰਿਣਮੂਲ ਕਾਂਗਰਸ ਆਪਣੇ ਨਾਰਾਜ ਆਗੂਆਂ ਨਾਲ ਸੰਪਰਕ ਬਣਾ ਰਹੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਅਸੀਂ ਅਜਿਹੇ ਆਗੂਆਂ ਅਤੇ ਵਰਕਰਾਂ ਤੱਕ ਪਹੁੰਚ ਰਹੇ ਹਾਂ, ਜੋ ਕੁਝ ਕਾਰਨਾਂ ਕਰਕੇ ਨਰਾਜ਼ ਹੋ ਗਏ ਹਨ। ਅਸੀਂ ਹਰ ਕਿਸੇ ਨੂੰ ਪਾਰਟੀ ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal Garifa TMC councillor Ruby Chatterjee says 20 councillors are here in Delhi to join the BJP