ਅਗਲੀ ਕਹਾਣੀ

ਅਮਿਤ ਸ਼ਾਹ ਦੀ ‘ਬੰਗਾਲ ਰਥ ਯਾਤਰਾ’ ਨੂੰ ਅਦਾਲਤ ਨੇ ਦਿਖਾਈ ਲਾਲ ਝੰਡੀ

ਅਮਿਤ ਸ਼ਾਹ ਦੀ ‘ਬੰਗਾਲ ਰਥ ਯਾਤਰਾ’ ਨੂੰ ਅਦਾਲਤ ਨੇ ਦਿਖਾਈ ਲਾਲ ਝੰਡੀ

ਕੋਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਦੇ ਕੂਚ ਬਿਹਾਰ ਤੋਂ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਸ਼ੁਰੂ ਹੋਣ ਵਾਲੀ ਰਥ ਯਾਤਰਾ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈਕੋਰਟ ਨੇ ਇਹ ਆਦੇਸ਼ ਦਿੱਤਾ ਕਿ ਅਗਲੀ ਸੁਣਵਾਈ 9 ਜਨਵਰੀ ਤੱਕ ਰਥ ਯਾਤਰਾ ਨਹੀਂ ਹੋ ਸਕਦੀ, ਜਦੋਂ ਤੱਕ 24 ਜਿ਼ਲ੍ਹਿਆਂ ਦੀ ਰਿਪੋਰਟ `ਤੇ ਵਿਚਾਰ ਨਹੀਂ ਕਰ ਲਿਆ ਜਾਂਦਾ, ਜਿੱਥੋਂ ਦੀ ਇਸ ਰਥ ਯਾਤਰਾ ਨੇ ਲੰਘਣਾ ਹੈ। 


ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਸਰਕਾਰ ਨੇ ਕਲਕੱਤਾ ਹਾਈਕੋਰਟ ਦੀ ਸੁਣਵਾਈ ਕਰ ਰਹੇ ਬੈਂਚ ਨੂੰ ਕਿਹਾ ਕਿ ਉਹ ਰਥ ਯਾਤਰਾ ਨੂੰ ਮਨਜ਼ੂਰੀ ਨਹੀਂ ਦੇਵੇਗੀ। ਸੂਬੇ ਵੱਲੋਂ ਪੱਖ ਰੱਖ ਰਹੇ ਐਡਵੋਕੇਟ ਜਨਰਲ ਨੇ ਜਸਟਿਸ ਤਪਬ੍ਰਤ ਚੱਕਰਵਰਤੀ ਬੈਂਚ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ।

 

 

ਪੱਛਮੀ ਬੰਗਾਲ ਸਰਕਾਰ ਨੇ ਭਾਜਪਾ ਸ਼ਾਹ ਦੀ ਰਥ ਯਾਤਰਾ ਨੂੰ ਆਗਿਆ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਸ ਨਾਲ ਸੰਪਰਦਾਇਕ ਤਣਾਅ ਪੈਦਾ ਹੋ ਸਕਦਾ ਹੈ। ਇਸ `ਤੇ ਜੱਜ ਨੇ ਪੁੱਛਿਆ ਕਿ ਜੇਕਰ ਕੋਹੀ ਮਦਭਾਗੀ ਘਟਨਾ ਹੁੰਦੀ ਹੈ ਤਾਂ ਇਸਦੀ ਜਿ਼ੰਮੇਵਾਰ ਕੌਣ ਲੇਵੇਗਾ? ਜਵਾਬ `ਚ ਭਾਜਪਾ ਦੇ ਵਕੀਲ ਮਿਤਰਾ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣਾ ਸੂਬਾ ਸਰਕਾਰ ਦੀ ਜਿ਼ੰਮੇਵਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal government told Calcutta High Court not give approval for the rath yatra