ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ `ਚ 2020 ਤੱਕ ਖਤਮ ਹੋਵੇਗੀ ਅੰਡਰ ਪੋਸ਼ਣ ਦੀ ਸਮੱਸਿਆ : ਮਾਮਤਾ

ਪੱਛਮੀ ਬੰਗਾਲ `ਚ 2020 ਤੱਕ ਖਤਮ ਹੋਵੇਗੀ ਅੰਡਰ ਪੋਸ਼ਣ ਦੀ ਸਮੱਸਿਆ : ਮਾਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ 2020 ਤੱਕ ਸੂਬੇ `ਚ ਮਹਿਲਾਵਾਂ ਤੇ ਬੱਚਿਆਂ `ਚ ਅੰਡਰ ਪੋਸ਼ਣ ਅਤੇ ਖੂਨ ਦੀ ਕਮੀ ਦੀ ਸਮੱਸਿਆ ਨੂੰ ਘੱਟ ਕਰਨ ਲਈ ਇਕ ਮਲਟੀਪਰਪਜ਼ ਰਣਨੀਤੀ ਤਿਆਰ ਕੀਤੀ ਹੈ।


ਸ਼ਨੀਵਾਰ ਨੂੰ ਰਾਸ਼ਟਰੀ ਪੋਸ਼ਣ ਹਫਤਾ ਸ਼ੁਰੂ ਹੋਣ ਨਾਲ ਹੀ ਬੈਨਰਜੀ ਨੇ ਕਿਹਾ ਕਿ ਸਰਕਾਰ ਜੁਲਾਈ 2017 ਤੋਂ ‘ਰਾਜ ਪੋਸ਼ਣ ਮਿਸ਼ਨ’ ਸ਼ੁਰੂ ਕਰ ਚੁੱਕੀ ਹੈ।
ਉਨ੍ਹਾਂ ਟਵੀਟ ਕੀਤਾ ਕਿ ਰਾਸ਼ਟਰੀ ਪੋਸ਼ਣ ਮਿਸ਼ਨ ਅੱਜ ਤੋਂ ਸ਼ੁਰੂ ਹੋ ਗਿਆ। ਬੰਗਾਲ `ਚ ਮਹਿਲਾਵਾਂ ਤੇ ਬੱਚਿਆਂ `ਚ 2020 ਤੱਕ ਟੀਚਾਬੱਧ ਤਰੀਕੇ ਨਾਲ ਅੰਡਰ ਪੋਸ਼ਣ ਅਤੇ ਐਨੀਮੀਆ ਨੂੰ ਘੱਟ ਕਰਨ ਲਈ ਮਲਟੀਪਰਪਜ਼ ਰਣਨੀਤੀ ਦੀ ਤਰ੍ਹਾਂ ਰਾਜ ਪੋਸ਼ਣ ਮਿਸ਼ਨ ਜੁਲਾਈ 2017 ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।


ਰਾਸ਼ਟਰੀ ਪੋਸ਼ਣ ਹਫਤਾ ਹਰ ਸਾਲ ਇਕ ਸਤੰਬਰ ਤੋਂ ਸੱਤ ਸਤੰਬਰ ਤੱਕ ਮਨਾਇਆ ਜਾਂਦਾ ਹੈ, ਜਿਸਦਾ ਟੀਚਾ ਸਿਹਤ `ਚ ਪੋਸ਼ਣ ਦੇ ਮਹੱਤਵ `ਤੇ ਜਾਗਰੂਕਤਾ ਫੈਲਾਉਣਾ ਹੁੰਦਾ ਹੈ ਜੋ ਵਿਕਾਸ, ਉਤਪਾਦਕਤਾ, ਆਰਥਿਕ ਵਾਧਾ ਅਤੇ ਰਾਸ਼ਟਰੀ ਵਿਕਾਸ `ਤੇ ਅਸਰ ਪਾਉਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal government will eliminate problems of child labour in 2020 says West Bengal CM Mamata Banerjee