ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ: ਰਾਜਪਾਲ ਧਨਕੜ ਨੂੰ ਜਾਧਵਪੁਰ ਯੂਨੀਵਰਸਿਟੀ 'ਚ ਦਾਖ਼ਲ ਹੋਣ ਤੋਂ ਰੋਕਿਆ

ਰਾਜਪਾਲ ਜਗਦੀਪ ਧਨਖੜ ਨੂੰ ਪੱਛਮੀ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਵਿੱਚ ਦਾਖ਼ਲੇ ਤੋਂ ਰੋਕ ਦਿੱਤਾ ਗਿਆ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਜਾਧਵਪੁਰ ਯੂਨੀਵਰਸਿਟੀ ਵਿਖੇ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਸਮੂਹ ਨੇ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।

 

ਧਨਖੜ ਯੂਨੀਵਰਸਿਟੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਨਾਗਰਿਕਤਾ ਕਾਨੂੰਨ ਬਾਰੇ ਰਾਜਪਾਲ ਦੇ ਬਿਆਨ ਤੋਂ ਨਾਰਾਜ਼ ਹਨ।
 

ਰਾਜਪਾਲ ਜਗਦੀਪ ਧਨਖੜ ਸਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਪਹੁੰਚ ਰਹੇ ਸਨ, ਉਦੋਂ ਹੀ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਪ੍ਰਦਰਸ਼ਨ ਕਰ ਵਿਦਿਆਰਥੀਆਂ ਨੇ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਏ। ਹਾਲਾਂਕਿ, ਰਾਜਪਾਲ ਦਾਖ਼ਲ ਨਾ ਹੋਣ 'ਤੇ ਚਲੇ ਗਏ।

 

 

 


ਨਿਊਜ਼ ਏਜੰਸੀ ਏ ਐਨ ਆਈ ਅਨੁਸਾਰ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਚਾਂਸਲਰ ਅਤੇ ਰਾਜਪਾਲ ਵਜੋਂ ਮੇਰੇ ਲਈ ਇਹ ਦੁਖਦਾਈ ਪਲ ਹੈ, ਅੰਦਰਲੇ ਵਿਦਿਆਰਥੀ ਆਪਣੀਆਂ ਡਿਗਰੀਆਂ ਸੌਂਪਣ ਦੀ ਉਡੀਕ ਕਰ ਰਹੇ ਹਨ ਪਰ ਮੁੱਠੀ ਭਰ ਲੋਕਾਂ ਨੇ ਮੈਨੂੰ ਰੋਕਿਆ ਹੈ। ਇਹ ਕਾਨੂੰਨ ਦੇ ਸ਼ਾਸਨ ਦਾ ਇੱਕ ਸੰਪੂਰਨ ਪਤਨ ਹੈ। ਰਾਜ ਸਰਕਾਰ ਨੇ ਸਿੱਖਿਆ ਨੂੰ ਬੰਧਕ ਬਣਾਇਆ ਹੈ।

 

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤਾ ਕਿ ਲਗਭਗ ਪੰਜਾਹ ਲੋਕ ਸਨ ਜੋ ਮੈਨੂੰ ਰੋਕ ਰਹੇ ਸਨ। ਸਿਸਟਮ ਨੂੰ ਪੂਰੀ ਤਰ੍ਹਾਂ ਬੰਧਕ ਬਣਾ ਲਿਆ ਗਿਆ ਹੈ। ਰਾਜਪਾਲ ਧਨਖੜ ਨੂੰ ਜਾਧਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਅਤੇ ਜਨਤਕ ਜੀਵਨ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੂੰ ਡਿਗਰੀਆਂ ਦੇਣ ਲਈ ਸੱਦਾ ਦਿੱਤਾ ਗਿਆ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: West Bengal Governor Jagdeep Dhankhar blocked by protesting students from entering Jadavpur University in Kolkata