ਪੱਛਮੀ ਬੰਗਾਲ ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਪਹਿਲੇ ਵਿਅਕਤੀ ਦੇ ਅੰਤਮ-ਸਸਕਾਰ ਦੇਰੀ ਨਾਲ ਕੀਤਾ ਗਿਆ ਕਿਉਂਕਿ ਲੋਕਾਂ ਨੇ ਇਹ ਕਹਿ ਕੇ ਨਾਕਾਬੰਦੀ ਕਰ ਦਿੱਤੀ ਕਿ ਇਸ ਕਾਰਵਾਈ ਨਾਲ ਵਾਇਰਸ ਫੈਲ ਸਕਦਾ ਹੈ।
ਪੁਲਿਸ ਸੂਤਰਾਂ ਅਨੁਸਾਰ, ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਸਥਾਨਕ ਨਿਵਾਸੀਆਂ ਨੂੰ ਤਕਰੀਬਨ ਦੋ ਘੰਟਿਆਂ ਤਕ ਸਮਝਾਇਆ ਕਿ ਲਾਗ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ।
ਕੋਲਕਾਤਾ ਪੁਲਿਸ ਸੈਂਟਰਲ ਡਿਵੀਜ਼ਨ ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਦੇਹ ਨੂੰ ਲਪੇਟਦਿਆਂ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ। ਡਰਨ ਦੀ ਕੋਈ ਲੋੜ ਨਹੀਂ ਹੈ।"
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਨਾ ਆਉਣ ਕਰਕੇ ਲਾਸ਼ ਨੂੰ ਸੌਂਪਣ ਵਿਚ ਕਾਫ਼ੀ ਦੇਰੀ ਹੋਈ। ਨਾਲ ਹੀ ਲਾਸ਼ ਨੂੰ ਲਿਜਾਣ ਲਈ ਕੋਈ ਵਾਹਨ ਨਹੀਂ ਮਿਲ ਰਿਹਾ ਸੀ।
ਅਧਿਕਾਰੀ ਨੇ ਦੱਸਿਆ ਕਿ ਇਕ ਸਰਕਾਰੀ ਹਸਪਤਾਲ ਦੇ ਵੱਖਰੇ ਵਾਰਡ ਚ ਫਿਲਹਾਲ ਭਰਤੀ ਮ੍ਰਿਤਕ ਦੀ ਪਤਨੀ ਨੇ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਲਾਸ਼ ਨੂੰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ, “ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰੀਰ ਨੂੰ ਰਸਾਇਣਾਂ ਦਾ ਲੇਪ ਕੀਤਾ ਗਿਆ ਅਤੇ ਫਿਰ ਤੈਅ ਢੰਗ ਨਾਲ ਲਪੇਟਿਆ ਗਿਆ ਸੀ। ਅਸੀਂ ਕਿਸੇ ਤਰ੍ਹਾਂ ਦੇਹ-ਵਾਹਨ ਦਾ ਪ੍ਰਬੰਧ ਕੀਤਾ ਅਤੇ ਲਾਸ਼ ਨੂੰ ਬਿਧਾਨਨਗਰ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਦੀ ਟੀਮ ਦੀ ਨਿਗਰਾਨੀ ਹੇਠ ਨੀਮਟਾਲਾ ਮੁਰਦਾ ਘਰ ਲਿਜਾਇਆ ਗਿਆ।
ਗੌਰਤਲਬ ਹੈ ਕਿ ਪੱਛਮੀ ਬੰਗਾਲ ਚ ਸੋਮਵਾਰ ਨੂੰ ਕੋਵਿਡ-19 ਨਾਲ ਪੀੜਤ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪਿਛਲੇ ਹਫਤੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਇਸ ਵਿਅਕਤੀ ਨੂੰ 16 ਫਰਵਰੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ।
19 ਫਰਵਰੀ ਨੂੰ ਉਕਤ ਵਿਅਕਤੀ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਜੀਵਨ ਸਹਾਇਤਾ ਪ੍ਰਣਾਲੀ ਲਗਾਈ ਗਈ। ਨਾਰਥ 24 ਪਰਗਨਾ ਦੇ ਦਮ ਦਮ ਦਾ ਵਸਨੀਕ ਇਸ ਵਿਅਕਤੀ ਦੀ ਸੋਮਵਾਰ ਦੁਪਹਿਰ ਸਾਢੇ 3 ਵਜੇ ਮੌਤ ਹੋ ਗਈ।