ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ: ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਕੁੱਟਮਾਰ, ਤਿੰਨ ਗ੍ਰਿਫ਼ਤਾਰ 

ਭਾਰਤ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਮਾੜੀ ਹਾਲਤ ਬਾਰੇ ਕੁਝ ਲੁੁਕਿਆ ਨਹੀਂ ਹੈ ਪਰ ਅੱਜ ਕੱਲ੍ਹ ਮਾੜੇ ਅਨਸਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਹ ਕੁਝ ਵੀ ਕਰਨ ਤੋਂ ਪਹਿਲਾਂ ਪੁਲੀਸ ਦੇ ਡਰ ਨੂੰ ਅੱਖੋ ਪਰੋਖੇ ਕਰ ਦਿੱਤੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਕੋਲਕਾਤਾ ਤੋਂ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਵਾਪਰੀ ਹੈ। 

 

ਪੀੜਤ ਸੁਮਨ ਕੁਮਾਰੀ ਨੇ ਆਪਣੇ ਫੇਸਬੁਕ ਅਕਾਊਂਟ ਉੱਤ ਪੁਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਮੈਂ ਸ਼ੁੱਕਰਵਾਰ ਸਵੇਰੇ 11 ਵਜੇ ਸਕੂਟੀ ਤੋਂ ਦਫ਼ਤਰ ਜਾ ਰਹੀ ਸੀ, ਉਸ ਸਮੇਂ ਇੱਕ 25 ਸਾਲ ਦਾ ਲੜਕਾ ਮੇਰੇ ਸਾਹਮਣੇ ਆ ਗਿਆ ਅਤੇ ਬਿਨਾਂ ਕਾਰਨ ਮੈਨੂੰ ਗਾਲ੍ਹਾਂ ਕੱਢਣ ਲੱਗਾ। 

 

 

 

ਇੰਨਾ ਹੀ ਨਹੀਂ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਮੈਂ ਉਥੇ ਖੜੇ ਪੁਲਿਸ ਵਾਲੇ ਤੋਂ ਮਦਦ ਮੰਗੀ ਪਰ ਉਸ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਅਤੇ ਪੱਲਾ ਝਾੜ ਲਿਆ। 

 

ਪੁਲਿਸ ਨੇ ਹਾਲਾਂਕਿ ਬਾਅਦ ਵਿੱਚ ਸੁਮਨ ਦੇ ਫੇਸਬੁਕ ਪੋਸਟ ਨੂੰ ਆਧਾਰ ਬਣਾ ਕੇ ਮਾਮਲੇ ਵਿੱਚ ਕਾਰਵਾਈ ਕਰਕੇ ਕੇਸ ਦਰਜ ਕੀਤਾ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਵਸੀਮ ਖ਼ਾਨ, ਰਾਹੁਲ ਸ਼ਰਮਾ ਅਤੇ ਸ਼ੇਖ ਫਿਰੋਜ ਨੂੰ ਗ੍ਰਿਫ਼ਤਾਰ ਕਰ ਲਿਆ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal: Three men arrested by Kolkata Police for allegedly assaulting National level boxer