ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ : TMC ਨੇ ਭਾਜਪਾ ਵਰਕਰਾਂ ਉਤੇ ਲਗਾਇਆ ਦਫ਼ਤਰ ’ਚ ਭੰਨਤੋੜ ਦਾ ਦੋਸ਼

ਪੱਛਮੀ ਬੰਗਾਲ : TMC ਨੇ ਭਾਜਪਾ ਵਰਕਰਾਂ ਉਤੇ ਲਗਾਇਆ ਦਫ਼ਤਰ ’ਚ ਭੰਨਤੋੜ ਦਾ ਦੋਸ਼

ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਵਿਚ ਸਭ ਤੋਂ ਜ਼ਿਆਦਾ ਹਿੰਸਾ ਦੇਖਣ ਨੂੰ ਮਿਲੀ ਤਾਂ ਉਥੇ ਚੋਣ ਨਤੀਜੇ ਆਉਣ ਬਾਅਦ ਵੀ ਇਹ ਸਿਲਸਿਲਾ ਅਜੇ ਜਾਰੀ ਹੈ। ਸੂਬੇ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਵਰਕਰਾਂ ਉਤੇ ਦੁਰਗਾਪੁਰ ਵਿਚ ਪਾਰਟੀ ਦਫ਼ਤਰ ਵਿਚ ਸੋਮਵਾਰ ਨੂੰ ਭੰਨਤੋੜ ਕਰਨ ਦਾ ਦੋਸ਼ ਲਗਾਇਆ ਹੈ।

 

ਟੀਐਮਸੀ ਦੇ ਪਾਂਡੇਸ਼ਵਰ ਤੋਂ ਵਿਧਾਇਕ ਜਿਤੇਂਦਰ ਤਿਵਾੜੀ ਨੇ ਭਾਜਪਾ ਵਰਕਰਾਂ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਬੰਗਾਲ ਵਿਚ ਤਾਂਵੜ ਕਰ ਰਹੀ ਹੈ। ਜੇਕਰ ਭਾਜਪਾ ਆਪਣੇ ਵਰਕਰਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਦੀ ਤਾਂ ਅਸੀਂ ਇਸਦਾ ਜਵਾਬ ਦਵਾਂਗੇ। ਅਸੀਂ ਹੱਥ ਉਤੇ ਹੱਥ ਧਰਕੇ ਨਹੀਂ ਬੈਠਾਂਗੇ।‘

 

ਉਨ੍ਹਾਂ ਭਾਜਪਾ ਉਤੇ ਹਮਲਾ ਤੇਜ਼ ਕਰਦੇ ਹੋਏ ਕਿਹਾ ਕਿ ਤੁਸੀਂ ਬੰਗਾਲ ਵਿਚ ਜਿੱਤੇ ਹੋ, ਪ੍ਰੰਤੂ ਤੁਸੀਂ ਟੀਐਮਸੀ ਦਫ਼ਤਰ ਨਹੀਂ ਤੋੜ ਸਕਦੇ।

 

 

ਜ਼ਿਕਰਯੋਗ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 2014 ਵਿਚ ਆਈਆਂ 2 ਲੋਕ ਸਭਾ ਸੀਟਾਂ ਦੇ ਮੁਕਾਬਲੇ ਵੱਡੀ ਜਿੱਤ ਪ੍ਰਾਪਤ ਹੋਈ ਹੈ। ਭਾਜਪਾ ਨੇ ਸੂਬੇ ਦੀਆਂ ਕੁਲ 42 ਵਿਚੋਂ 18 ਸੀਟਾਂ ਉਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal TMC accused BJP workers of ransacking in office