ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਲਦੀ ਰੇਲ ਗੱਡੀ ’ਚ ਯਾਤਰੀਆਂ ਲਈ ਮਾਲਸ਼ ਦੀ ਸਹੂਲਤ ਦਾ ਪ੍ਰਸਤਾਵ ਰੱਦ

ਪੱਛਮੀ ਰੇਲਵੇ (WR) ਨੇ ਯਾਤਰੀਆਂ ਨੂੰ ਇੰਦੌਰ ਤੋਂ ਚੱਲਣ ਵਾਲੀਆਂ ਰੇਲਗੱਡੀ ਵਿੱਚ ਸਿਰ ਤੇ ਪੈਰਾਂ ਦੀ ਤੇਲਮਾਲਸ਼ ਦੀ ਸਹੂਲਤ ਸ਼ੁਰੂ ਕਰਨ ਦਾ ਆਪਣਾ ਪ੍ਰਸਤਾਵ ਰੱਦ ਕਰ ਦਿੱਤਾ ਹੈ।  ਵੱਖ-ਵੱਖ ਸਰਕਲਾਂ ਦੁਆਰਾ ਪ੍ਰਸਤਾਵ ਦੀ ਆਲੋਚਨਾ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। WR ਦੇ ਮੁੱਖ ਬੁਲਾਰੇ ਰਣਵਰ ਭਾਕਰ ਨੇ ਕਿਹਾ ਕਿ ਮਾਲਸ਼ ਸਹੂਲਤ ਦੀ ਸ਼ੁਰੂਆਤ ਰਤਲਾਮ ਬਲਾਕ ਵੱਲੋਂ ਕੀਤੀ ਗਈ ਸੀ।

 

ਉਨ੍ਹਾਂ ਕਿਹਾ ਕਿ ਜਿਵੇਂ ਹੀ ਇਸ ਸੇਵਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਮਿਲੀ, ਇਹ ਫੈਸਲਾ ਕੀਤਾ ਗਿਆ ਹੈ ਕਿ ਰੇਲ ਗੱਡੀਆਂ ਵਿੱਚ ਮਾਲਸ਼ ਸੇਵਾ ਦੇ ਇਸ ਪ੍ਰਸਤਾਵ ਨੂੰ ਵਾਪਸ ਲੈ ਲਿਆ ਜਾਵੇ। ਭਾਜਪਾ ਸਾਂਸਦ ਸ਼ੰਕਰ ਲਾਲਵਾਨੀ ਤੋਂ ਬਾਅਦ ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਸਕੀਮ ਉੱਤੇ ਸਵਾਲ ਚੁੱਕੇ।

 

ਮਹਾਜਨ ਨੇ ਸ਼ੁੱਕਰਵਾਰ ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੂੰ ਇਕ ਪੱਤਰ ਲਿਖਿਆ। ਮਹਾਜਨ ਦੇ ਸਥਾਨਕ ਦਫ਼ਤਰ ਦੇ ਇੱਕ ਕਰਮਚਾਰੀ ਨੇ ਸ਼ਨੀਵਾਰ ਨੂੰ ਚਿੱਠੀ ਦੀ ਪੁਸ਼ਟੀ ਕੀਤੀ। ਚਿੱਠੀ ਵਿਚ ਉਸ ਨੇ ਪੁੱਛਿਆ ਕਿ ਇਸ ਕਿਸਮ ਦੀ ਸਹੂਲਤ ਲਈ ਚੱਲਦੀ ਰੇਲ ਗੱਡੀ ਵਿੱਚ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇਗੀ, ਕਿਉਂਕਿ ਇਸ ਨਾਲ ਯਾਤਰੀਆਂ, ਖ਼ਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਅਤੇ ਸਹਜਤਾ ਦੇ ਸਬੰਧ ਵਿੱਚ ਕੁਝ ਸਵਾਲ ਹੋ ਸਕਦੇ ਹਨ।

 

ਦੱਸਣਯੋਗ ਹੈ ਕਿ ਭਾਰਤੀ ਰੇਲਵੇ ਨੇ ਪਹਿਲਾਂ ਆਪਣੇ ਯਾਤਰੀਆਂ ਲਈ ਚੱਲਦੀ ਰੇਲਗੱਡੀ ਵਿੱਚ ਸਿਰ ਤੇ ਪੈਰਾਂ ਦੀ ਤੇਲਮਾਲਸ਼ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।। ਪੱਛਮੀ ਰੇਲਵੇ ਦੇ ਰਤਲਾਮ ਡਿਵੀਜ਼ਨ ਨੇ ਇੰਦੌਰ ਤੋਂ ਸ਼ੁਰੂ ਹੋਣ ਵਾਲੀਆਂ 39 ਰੇਲ ਗੱਡੀਆਂ ਵਿੱਚ ਮਾਲਸ਼ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:western railway withdraw proposal for providing massage in trains