ਅਗਲੀ ਕਹਾਣੀ

ਅਟਲ ਬਿਹਾਰੀ ਵਾਜਪਾਈ ਨੂੰ ਜਿਸ ’ਤੇ ਰੱਖਿਆ ਗਿਆ, ਕੀ ਹੈ ਲਾਈਫ਼ ਸਪੋਰਟ ਸਿਸਟਮ?

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਿਸ ਤਕਨੀਕੀ ਸਿਸਟਮ ਤੇ ਰੱਖਿਆ ਗਿਆ ਹੈ, ਉਸਦਾ ਨਾਂ ਹੈ ਲਾਈਫ਼ ਸਪੋਰਟ ਸਿਸਟਮ। ਸਰੀਰ ਦੇ ਅੰਗਾਂ ਨੂੰ ਕੰਟਰੋਲ ਕਰਨ ਲਈ ਇਸਤੇਮਾਲ ਹੋਣ ਵਾਲੀ ਇੱਕ ਪ੍ਰਕਿਰਿਆ ਹੈ। ਸਰੀਰ ਦੇ ਅੰਗਾਂ ਨੂੰ ਜਦ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਇਸ ਸਿਸਟਮ ਦੁਆਰਾ ਸਹਾਰਾ ਦਿੱਤਾ ਜਾਂਦਾ ਹੈ। ਇਸ ਸਿਸਟਮ ਦੀ ਮਦਦ ਨਾਲ ਅੰਗ ਦੇ ਕੋਲ ਆਪਣੀ ਮੁਰੰਮਤ ਕਰਕੇ ਸਾਧਾਰਨ ਤੌਰ ਤੇ ਕੰਮ ਕਰਨ ਦੀ ਕਾਬਲੀਅਤ ਹੁੰਦੀ ਹੈ। ਨਾਲ ਹੀ ਮਰੀਜ਼ ਨੂੰ ਜਿ਼ੰਦਾ ਰੱਖਣ ਦੇ ਨਾਲ ਉਸਨੂੰ ਬੀਮਾਰੀ ਤੋਂ ਬਾਹਰ ਲਿਆਉਣ ਚ ਮਦਦ ਕਰਦਾ ਹੈ। ਹਾਲਾਂਕਿ ਜ਼ਰੂਰੀ ਨਹੀਂ ਕਿ ਹਰ ਮਾਮਲੇ ਚ ਇਹ ਸਫਲ ਸਾਬਿਤ ਹੋਵੇ, ਪਰ ਕੁੱਝ ਮਾਮਲਿਆਂ ਚ ਸਰੀਰ ਦੇ ਅੰਗ ਰਿਕਵਰ ਨਹੀਂ ਹੋ ਪਾਉਂਦੇ।

 

ਕਿਉਂ ਪੈਂਦੀ ਹੈ ਲਾਈਫ਼ ਸਪੋਰਟ ਸਿਸਟਮ ਦੀ ਲੋੜ

 

ਲਾਈਫ ਸਪੋਰਟ ਸਿਸਟਮ ਦੀ ਲੋੜ ਉਦੋਂ ਹੁੰਦੀ ਹੈ ਜਦ ਮਰੀਜ਼ ਦੀ ਸਾਂਹ ਨਲੀ, ਦਿਲ, ਗੁਰਦੇ ਅਤੇ ਗੈਸਟ੍ਰੋੲੰਟੇਸਟਾਈਨਲ ਸਿਸਟਮ ਫੇਲ੍ਹ ਹੋ ਜਾਂਦਾ ਹੈ। ਕਈ ਵਾਰ ਦਿਮਾਗ ਅਤੇ ਨਰਵਸ ਸਿਸਟਮ ਵੀ ਫੇਲ੍ਹ ਹੋ ਜਾਂਦਾ ਹੈ। 

 

ਖਾਸ ਗੱਲ ਇਹ ਹੈ ਕਿ ਲਾਈਫ ਸਪੋਰਟ ਸਿਸਟਮ ਦੁਆਰਾ ਸਰੀਰ ਦੇ ਬਾਕੀ ਅੰਗ ਜੇਕਰ ਕੰਮ ਕਰਦੇ ਹਨ ਤਾਂ ਨਰਵਸ ਸਿਸਟਮ ਆਪਣੇ ਆਪ ਕੰਮ ਕਰਨ ਲੱਗਦਾ ਹੈ। ਇਸ ਤੋਂ ਇਲਾਵਾ ਦਿਲ ਜਦ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸਨੂੰ ਵਾਪਸ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਸੀਪੀਆਰ ਦੁਆਰਾ ਅਜਿਹਾ ਕੀਤਾ ਜਾਂਦਾ ਹੈ। ਸੀਪੀਆਰ ਨਾਲ ਸਰੀਰ ਚ ਖੂਨ ਅਤੇ ਆਕਸੀਜਨ ਨੂੰ ਭਰਪੂਰ ਮਾਤਰਾ ਚ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਇਨ੍ਹਾਂ ਦਾ ਵਹਾਅ ਚੰਗਾ ਹੋ ਸਕੇ। ਧੜਕਣ ਰੁਕਣ ਤੇ ਇਲੈਕਟ੍ਰੀਕ ਪੰਪ ਦਾ ਝੱਟਕਾ ਦਿੱਤਾ ਜਾਂਦਾ ਹੈ ਜਿਸ ਨਾਲ ਧੜਕਣ ਲਗਾਤਾਰ ਕੰਮ ਕਰਨਾ ਜਾਰੀ ਰੱਖੇ।

 

ਕਿਵੇਂ ਦਿੱਤਾ ਜਾਂਦਾ ਹੈ ਲਾਈਫ਼ ਸਪੋਰਟ

 

ਸਭ ਤੋਂ ਪਹਿਲਾਂ ਮਰੀਜ਼ ਨੂੰ ਵੈਂਟੀਲੇਟਰ ਤੇ ਰੱਖ ਕੇ ਆਕਸੀਜਨ ਦਿੱਤੀ ਜਾਂਦੀ ੲੈ। ਇਸ ਨਾਲ ਹਵਾ ਦਬਾਅ ਬਣਾਉਂਦੇ ਹੋਏ ਫੇਫੜਿਆਂ ਤੱਕ ਪਹੁੰਚਦੀ ਹੈ। ਖਾਸ ਕਰਕੇ ਨਿਮੋਨੀਆ ਅਤੇ ਫੇਫੜਿਆਂ ਦੇ ਫੇਲ੍ਹ ਹੋਣ ਤੇ ਅਜਿਹਾ ਕੀਤਾ ਜਾਂਦਾ ਹੈ। ਲਾਈਫ਼ ਸਪੋਰਟ ਚ ਇੱਕ ਟਿਊਬ ਨੂੰ ਮਰੀਜ਼ ਦੀ ਨੱਕ ਦੁਆਰਾ ਸਰੀਰ ਦੇ ਅੰਦਰ ਪਾਈ ਜਾਂਦੀ ਹੈ। ਟਿਊਬ ਦਾ ਦੂਜਾ ਹਿੱਸਾ ਇਲੈਕਟ੍ਰਾਨਿਕ ਪੰਪ ਨਾਲ ਜੋੜਿਆ ਜਾਂਦਾ ਹੇ।


ਕਦੋਂ ਹਟਾਇਆ ਜਾਂਦਾ ਹੈ ਲਾਈਫ਼ ਸਪੋਰਟ ਸਿਸਟਮ

 

ਦੋ ਹਾਲਾਤਾਂ ਚ ਹੀ ਮਰੀਜ਼ ਦਾ ਲਾਈਫ਼ ਸਪੋਰਟ ਸਿਸਟਮ ਹਟਾਇਆ ਜਾਂਦਾ ਹੈ। ਜੇਕਰ ਸਰੀਰ ਦੇ ਅੰਗ ਚ ਉਮੀਦ ਮੁਤਾਬਕ ਸੁਧਾਰ ਦਿਖਾਈ ਦੇਵੇ ਅਤੇ ਅੰਗ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਇਹ ਹਟਾਇਆ ਜਾਂਦਾ ਹੈ। ਪਰ ਜੇਕਰ ਇਕ ਤੈਅ ਸਮੇਂ ਤੱਕ ਸਰੀਰ ਦੇ ਅੰਗਾਂ ਚ ਸੁਧਾਰ ਨਹੀਂ ਦਿਖਾਈ ਦਿੰਦਾ ਤਾਂ ਇਸਨੂੰ ਹਟਾ ਲਿਆ ਜਾਂਦਾ ਹੈ। ਹਾਲਾਂਕਿ ਇਸਨੂੰ ਹਟਾਉਣ ਲਈ ਪਰਿਵਾਰ ਦੀ ਸਹਿਮਤੀ ਲਾਜ਼ਮੀ ਹੈ। ਹਾਲਾਂਕਿ ਲਾਈਫ ਸਪੋਰਟ ਸਿਸਟਮ ਹਟਾਉਣ ਮਗਰੋਂ ਵੀ ਡਾਕਟਰ ਇਲਾਜ ਜਾਰੀ ਰੱਖਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Atal Bihari Vajpayee was kept on is Life Support System