ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ PM ਇਮਰਾਨ ਦਾ NY ’ਚ ਛਪੇ ਲੇਖ ਉਤੇ ਭਾਰਤ ਦੇ ਵਿਦੇਸ਼ ਮੰਤਰੀ ਦੀ ਟਿੱਪਣੀ

ਪਾਕਿ PM ਇਮਰਾਨ ਦਾ NY ’ਚ ਛਪੇ ਲੇਖ ਉਤੇ ਭਾਰਤ ਦੇ ਵਿਦੇਸ਼ ਮੰਤਰੀ ਦੀ ਟਿੱਪਣੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਕੋਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਿਊਯਾਰਕ ਟਾਈਮਜ਼ ਵਿਚ ਲਿਖੇ ਗਏ ਲੇਖ ਨੂੰ ਪੜ੍ਹਨ ਦਾ ਸਮਾਂ ਨਹੀਂ ਹੈ। ਖਾਨ ਨੇ ਲੇਖ ਵਿਚ ਕਸ਼ਮੀਰ ਮੁੱਦੇ ਉਤੇ ਵਿਸ਼ਵ ਜਗਤ ਨੂੰ ਨਤੀਜਾ ਭੁਗਤਣ ਸਬੰਧੀ ਬਿਆਨ ਦਿੰਦੇ ਹੋਏ ਪ੍ਰਮਾਣੂ ਯੁੱਧ ਦੀ ਗਿੱਦੜ ਧਮਕੀ ਦਿੱਤੀ ਹੈ।

 

ਬ੍ਰਸੇਲਸ ਵਿਚ ਪੋਲੀਟਿਕੋ ਨੂੰ ਦਿੱਤੀ ਇਕ ਇੰਟਰਵਿਊ ਵਿਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੂਰੇ ਕਸ਼ਮੀਰ ਵਿਚ ਸੁਰੱਖਿਆ ਪਾਬੰਦੀ ਵਿਚ ਢਿੱਲ ਦਿੱਤੀ ਜਾਵੇਗੀ। ਇਮਰਾਨ ਨੇ ਲੇਖ ਵਿਚ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚ ਸੰਵਾਦ ਦੇ ਮੁੱਦੇ ਨੂੰ ਚੁੱਕਿਆ ਹੈ। ਇਸ ਉਤੇ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ  ਖੁੱਲ੍ਹੇਆਮ ਵਰਤੋਂ ਕਰ ਰਿਹਾ ਹੈ ਅਤੇ ਜਦੋਂ ਤੱਕ ਉਹ ਇਸਦੀ ਵਿੱਤੀ ਮਦਦ ਉਤੇ ਅਤੇ ਅੱਤਵਾਦੀ ਗਰੁੱਪਾਂ ਦੀ ਭਰਤੀ ਉਤੇ ਰੋਕ ਨਹੀਂ ਲਗਾਉਂਦਾ ਉਦੋਂ ਤੱਕ ਉਸ ਨਾਲ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ।

 

ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਕੋਈ ਅਜਿਹੀ ਚੀਜ ਨਹੀਂ ਜੋ ਪਾਕਿਸਤਾਨ ਵਿਚ ਹਨ੍ਹੇਰੇ ਕੋਨੇ ਵਿਚ ਹੋ ਰਿਹਾ ਹੋਵੇ। ਇਹ ਦਿਨ ਦਿਹਾੜੇ ਕੀਤਾ ਜਾਂਦਾ ਹੈ। ਕਸ਼ਮੀਰ ਘਾਟੀ ਵਿਚ ਸੰਚਾਰ ਸਾਧਨ ਬੰਦ ਕੀਤੇ ਜਾਣ ਉਤੇ ਉਨ੍ਹਾਂ ਕਿਹਾ ਕਿ ਟੈਲੀਫੋਨ ਅਤੇ ਇੰਟਰਨੈਟ ਪਾਬੰਦੀ ਅੱਤਵਾਦੀ ਤੰਤਰ ਦੀ ਸਰਗਰਮੀ ਨੂੰ ਰੋਕਣ ਅਤੇ ਹਿੰਸਾ ਫੈਲਾਉਣ ਵਾਲੀਆਂ ਇਕ–ਦੂਜੇ ਦੇ ਸੰਪਰਕ ਵਿਚ ਆਉਣ ਤੋਂ ਰੋਕਣ ਲਈ ਜ਼ਰੂਰੀ ਹੈ। ਕਸ਼ਮੀਰ ਘਾਟੀ ਵਿਚ ਦਵਾਈਆਂ ਦੀ ਕਮੀ ਅਤੇ ਛੋਟੇ ਕਿੱਤਿਆਂ ਨੂੰ ਸੰਕਟ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸਾਰੀ ਰਿਪੋਰਟ ਕਲਪਨਿਕ ਹੈ। ਉਨ੍ਹਾਂ ਮੰਨਿਆ ਕਿ ਇਹ ਸੰਭਵ ਨਹੀਂ ਹੈ ਕਿ ਅੱਤਵਾਦੀਆਂ ਵਿਚ ਸੰਵਾਦ ਲਈ ਸੰਚਾਰ ਸਾਧਨਾਂ ਨੂੰ ਰੋਕਣ ਦਾ ਅਸਰ ਅਰਥਵਿਵਸਥਾ ਉਤੇ ਪਵੇਗਾ।

 

ਜੈਸ਼ੰਕਰ ਨੇ ਕਿਹਾ ਕਿ ਮੈਂ ਇਹ ਕਿਵੇਂ ਕਹਿ ਸਕਦਾ ਹਾਂ ਕਿ ਇਕ ਪਾਸੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਮੁੱਖੀਆਂ ਲਈ ਸੰਚਾਰ ਨੂੰ ਕੱਟੇ ਰਖੂ, ਅਤੇ ਦੂਜੇ ਪਾਸੇ ਹੋਰ ਲੋਕਾਂ ਲਈ ਇੰਟਰਨੈਟ ਖੁੱਲ੍ਹਾ ਰੱਖੂ? ਅਜਿਹਾ ਕਿਵੇਂ ਹੋਵੇਗਾ, ਮੈਨੂੰ ਇਹ ਜਾਣਕਾਰ ਖੁਸ਼ੀ ਹੋਵੇਗੀ।

 

ਜੈਸ਼ੰਕਰ ਨੇ ਭਰੋਸਾ ਪ੍ਰਗਟਾਇਆ ਕਿ ਛੇਤੀ ਹੀ ਹਾਲਾਤ ਵਿਚ ਸੁਧਾਰ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਿਚ ਕੋਈ ਹਿੰਦੂ ਰਾਸ਼ਟਰਵਾਦੀ ਏਜੰਡਾ ਹੈ ਜਿਸ ਵਿਚ ਗੈਰ ਮੁਸਲਿਕ ਨੂੰ ਉਥੇ ਸੰਪਤੀ ਖਰੀਦਣ ਦੀ ਆਗਿਆ ਮਿਲ ਸਕੇ ਅਤੇ ਮੁਸਲਿਮ ਬਹੁ ਆਬਾਦੀ ਨੂੰ ਦਰਕਿਨਾਰ ਕੀਤਾ ਜਾ ਸਕੇ।

 

ਉਨ੍ਹਾਂ ਕਿਹਾ ਕਿ ਜੋ ਲੋਕ ਇਹ ਕਹਿੰਦੇ ਹਨ, ਉਹ ਭਾਰਤ ਨੂੰ ਨਹੀਂ ਜਾਣਦੇ। ਕੀ ਇਹ ਭਾਰਤ ਦੀ ਸੱਭਿਆਚਾਰ ਨਾਲ ਮੇਲ ਖਾਂਦਾ ਹੈ? ਇਮਰਾਨ ਖਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਿੰਦੂਵਾਦੀ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।

ਵਿਦੇਸ਼ ਮੰਤਰੀ ਨੇ ਇਹ ਵੀ ਜੋਰ ਦਿੱਤਾ ਕਿ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੇ ਰੱਦ ਹੋਣ ਬਾਅਦ ਹੁਣ ਉਥੇ ਨਿਵੇਸ਼ ਦੇ ਮਾਰਗ ਖੁੱਲ੍ਹਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What did Foreign Minister Jaishankar say on Pakistan PM Imran Khan article published in the New York Times