ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Proud ਮਹੀਨਾ: LGBTQ ਸਮੁਦਾਏ ਨੂੰ ਕੀ ਚਾਹੀਦਾ ਹੈ?

LGBTQ ਸਮੁਦਾਏ ਨੂੰ ਕੀ ਚਾਹੀਦਾ ਹੈ?

ਅਜਿਹੇ ਦੇਸ਼ ਵਿੱਚ ਜਿੱਥੇ ਭਾਰਤੀ ਦੰਡ ਕੋਡ (ਆਰਪੀਸੀ) ਦੀ ਧਾਰਾ 377 ਅਨੁਸਾਰ ਸਮਲਿੰਗੀ ਸਬੰਧਾਂ ਨੂੰ ਅਪਰਾਧ ਮੰਨਿਆ ਗਿਆ ਹੈ, ਕੀ ਇਹ ਧਾਰਾ ਉਨ੍ਹਾਂ ਨੂੰ ਕੰਮ ਕਰਨ ਦੇ ਅਧਿਕਾਰ ਤੋਂ ਵੀ ਦੂਰ ਕਰ ਸਕਦੀ ਹੈ?

 

LGBTQ ਸਮੁਦਾਏ ਨੇ ਕਿਹਾ ਹੈ ਕਿ ਸੰਸਥਾਵਾਂ ਨੂੰ ਸਾਰਿਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣੇ ਚਾਹੀਦੇ ਹਨ. ਕਿਸੇ ਨਾਲ ਉਸ ਦੀ ਜਿਨਸੀ ਤਰਜੀਹ ਜਾਂ ਲੇਸਬੀਅਨ, ਗੇ, ਬਾਇਸੈਕਸੁਅਲ, ਟ੍ਰਾਂਸਜੈਂਡਰ ਸਮੁਦਾਏ ਦਾ ਹੋਣ ਤੇ ਵਿਤਕਰਾ ਕਰਨ ਦੀ ਜ਼ਰੂਰਤ ਨਹੀਂ ਹੈ. 

 

ਗੋਦਰੇਜ਼ ਇੰਡੀਆ ਸੱਭਿਆਚਾਰਕ ਲੈਬ ਦੇ ਮੁਖੀ ਪਰਮੇਸ ਸਾਹਾਨੀ ਅਤੇ ਦੇਸ਼ ਦੀ ਪਹਿਲੇ 'ਟ੍ਰਾਂਸਕੁਇਨ'  ਨੇ LGBTQ ਸਮੁਦਾਏ ਦੇ ਅਧਿਕਾਰਾਂ ਬਾਰੇ ਗੱਲ ਕੀਤੀ.  ਜੂਨ ਮਹੀਨੇ ਨੂੰ LGBTQ ਸਮੁਦਾਏ ਪ੍ਰਾਈਡ ਮਹੀਨੇ ਦੇ ਤੋਰ ਤੇ ਮਨਾਉਂਦਾ ਹੈ. 

 

ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜਨਸ (ਆਈ.ਐਸ.ਬੀ.) ਚ ਕੋਲਕਾਤਾ ਦੇ ਬਿਸਵਾਸ ਨੇ ਕਿਹਾ ਕਿ LGBTQ ਸਮੁਦਾਏ  ਨੂੰ ਵੱਖਰੀ ਸ਼੍ਰੇਣੀ ਦੇਣ ਦੀ ਥਾਂ ਤੇ ਸਾਨੂੰ  'ਇਨਸਾਨਾਂ' ਦੇ ਤੌਰ 'ਤੇ ਦੇਖਣ ਦੀ ਲੋੜ ਹੈ. 

 

LGBTQ ਭਾਈਚਾਰੇ ਨੂੰ ਕੀ ਚਾਹੀਦਾ ਹੈ?

ਸਾਰਿਆਂ ਲਈ ਸਮਾਨ ਅਵਸਰ ਦੀਆਂ ਨੀਤੀਆਂ ਅਤੇ ਜਿਨਸੀ ਪਸੰਦ ਦੇ ਆਧਾਰ 'ਤੇ ਵਿਤਕਰਾ ਨਾ ਹੋਣਾ

ਉਤਪੀੜਨ ਵਿਰੋਧੀ ਨੀਤੀਆਂ ਬਣਾਉਣਾ

ਦੂਜੇ ਮੁਲਾਜ਼ਮਾਂ ਦੇ ਬਰਾਬਰ ਲਾਭ

ਮੈਡੀਕਲ ਲਾਭ ਸਕੀਮ ਜਿਸ ਵਿਚ ਜੀਵਨਸਾਥੀ / ਘਰੇਲੂ ਸਾਥੀ, ਮਾਤਾ-ਪਿਤਾ / ਬੱਚੇ ਸ਼ਾਮਲ ਹੋਣ

LGBTQ ਸਮੁਦਾਏ ਨੂੰ ਕੀ ਚਾਹੀਦਾ ਹੈ?

 

ਗੇਅ ਬੰਬਈ ਦੇ ਲੇਖਕ ਸ਼ਾਹਨੀ ਨੇ ਇਨ੍ਹਾਂ ਤਬਦੀਲੀਆਂ ਦਾ ਹਿੱਸਾ ਬਣਨ ਲਈ ਵਿਦਿਆਰਥੀਆਂ ਨੂੰ ਅਪੀਲ ਕੀਤੀ. ਉ੍ਹਨਾਂ ਨੇ ਕਿਹਾ,"ਸਮਾਜ ਦੇ ਕਿਸੇ ਹਿੱਸੇ ਨੂੰ ਸਵੀਕਾਰ ਨਾ ਕਰਕੇ ਅਸੀਂ ਲੋਕਾਂ ਨੂੰ ਅੱਧਾ ਜੀਵਨ ਜੀਉਣ ਲਈ ਮਜਬੂਰ ਕਰ ਰਹੇ ਹਾਂ,"

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:what exactly lgbtq community of chandigarh needs