ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਫ਼ੈਸਲੇ ’ਤੇ ਕੀ ਕਿਹਾ ਵਿਦੇਸ਼ੀ ਮੀਡੀਆ ਨੇ?

ਅਯੁੱਧਿਆ ਫ਼ੈਸਲੇ ’ਤੇ ਕੀ ਕਿਹਾ ਵਿਦੇਸ਼ੀ ਮੀਡੀਆ ਨੇ?

ਅਯੁੱਧਿਆ ਵਿਵਾਦ ਬਾਰੇ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕੌਮਾਂਤਰੀ ਮੀਡੀਆ, ਖ਼ਾਸ ਕਰ ਕੇ ਪਾਕਿਸਤਾਨੀ ਮੀਡੀਆ ਦੇ, ਪ੍ਰਤੀਕਰਮ ਆਉਣੇ ਸੁਭਾਵਕ ਹਨ। ਹਾਲੇ ਅਜਿਹੇ ਕੋਈ ਬਹੁਤੇ ਪ੍ਰਤੀਕਰਮ ਤਾਂ ਨਹੀਂ ਆਏ ਪਰ ਜਿੰਨੇ ਵੀ ਹਾਲ ਦੀ ਘੜੀ ਉਪਲਬਧ ਹੋ ਸਕੇ ਹਨ, ਉਹ ਇੱਥੇ ਪੇਸ਼ ਕੀਤੇ ਜਾ ਰਹੇ ਹਨ।

 

 

ਭਾਰਤ ਦੀ ਸਰਬਉੱਚ ਅਦਾਲਤ ਦਾ ਫ਼ੈਸਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 2014 ਦੇ ਉਸ ਚੋਣ–ਵਾਅਦੇ ਦੀ ਜਿੱਤ ਹੈ, ਜੋ ਉਨ੍ਹਾਂ ਸੱਤਾ ’ਚ ਆਉਣ ਲਿਈ ਇੱਕ ਧਰਮ–ਵਿਸ਼ੇਸ਼ ਦੇ ਵੋਟਰਾਂ ਨੂੰ ਆਖਿਆ ਸੀ। ਇਸ ਫ਼ੈਸਲੇ ਨਾਲ ਆਪਸੀ ਸੁਹਿਰਦਤਾ ਉੱਤੇ ਅਸਰ ਪੈ ਸਕਦਾ ਹੈ।

  • ਡੌਨ (ਪਾਕਿਸਤਾਨੀ ਅਖ਼ਬਾਰ)

 

 

ਭਾਜਪਾ ਕਈ ਸਾਲਾਂ ਤੋਂ ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦਾ ਵਾਅਦਾ ਕਰਦੀ ਰਹੀ ਹੈ। ਅਜਿਹੇ ਹਾਲਾਤ ’ਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਪਾਰਟੀ ਦੀ ਇਹ ਵੱਡੀ ਜਿੱਤ ਹੈ।

  • ਦਿ ਐਕਸਪ੍ਰੈੱਸ ਟ੍ਰਿਬਿਊਨ (ਪਾਕਿਸਤਾਨ)

 

 

ਭਾਜਪਾ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਕਈ ਸਾਲਾਂ ਤੋਂ ਪ੍ਰਚਾਰ ਕਰਦੀ ਆਈ ਹੈ ਤੇ ਹੁਣ ਮੰਦਰ ਦੇ ਹੱਕ ਵਿੱਚ ਫ਼ੈਸਲਾ ਆਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੀ ਇੱਕ ਵੱਡੀ ਜਿੱਤ ਹੋਵੇਗੀ।

  • ਅਲ ਜਜ਼ੀਰਾ (ਦੋਹਾ, ਕਤਰ)

 

 

ਦੋਬਾਰਾ ਸੱਤਾ ’ਚ ਆਉਣ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਲਈ ਇਹ ਇਤਿਹਾਸਕ ਫ਼ੈਸਲਾ ਹੈ। ਇਹ ਉਨ੍ਹਾਂ ਦੀ ਵੱਡੀ ਕਾਮਯਾਬੀ ਹੈ।

  • ਦਿ ਗਾਰਡੀਅਨ (ਇੰਗਲੈਂਡ)


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Foreign Media says about Ayodhya Verdict