ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਜੀਕਲ ਸਟ੍ਰਾਈਕ ਬਾਰੇ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਦਿੱਤਾ ਇਹ ਬਿਆਨ

ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ ਈਨ ਚੀਫ਼ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ (Ranbir Singh) ਨੇ ਬਾਲਾਕੋਟ ਚ ਅੱਤਵਾਦੀਆਂ ਦੇ ਉਪਰ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ (Balakot Airstrike) ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਬਾਲਾਕੋਟ ਚ ਅੱਤਵਾਦੀਆਂ ਦੇ ਕੈਂਪ ਤੇ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਵੱਡੀ ਪ੍ਰਾਪਤੀ ਸੀ ਜਿਸ ਚ ਸਾਡੇ ਜਹਾਜ਼ ਦੁ਼ਸ਼ਮਨ ਦੀ ਹੱਦ ਚ ਕਾਫੀ ਅੰਦਰ ਤਕ ਗਏ ਤੇ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿ ਨੇ ਅਗਲੇ ਦਿਨ ਹਵਾਈ ਹਮਲੇ ਕੀਤੇ ਜਿਸਦਾ ਜਵਾਬ ਉਨ੍ਹਾਂ ਨੂੰ ਦਿੱਤਾ ਗਿਆ।

 

ਸਾਲ 2016 ਚ ਕੀਤੀ ਗਈ ਸਰਜੀਕਲ ਸਟ੍ਰਾਈਕ ਬਾਰੇ ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਚ ਨਹੀਂ ਜਾਣਾ ਚਾਹੁੰਦਾ ਕਿ ਸਿਆਸਤੀ ਪਾਰਟੀਆਂ ਕੀ ਕਹਿ ਰਹੀਆਂ ਹਨ। ਉਨ੍ਹਾਂ ਸਰਕਾਰ ਵਲੋਂ ਜੁਆਬ ਦਿੱਤਾਜਾਵੇਗਾ ਪਰ ਮੈਂ ਜੋ ਤੁਹਾਡੇ ਨਾਲ ਕਿਹਾ, ਉਹ ਇਕ ਤੱਥ ਹੈ।

 

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰੱਖਿਆ ਮੰਤਰਲਾ ਚ ਆਰਟੀਆਈ ਰਾਹੀਂ ਮਿਲੇ ਜਵਾਬ ਚ ਦਸਿਆ ਗਿਆ ਸੀ ਕਿ ਫ਼ੌਜ ਦੇ ਫ਼ੌਜੀ ਮੁਹਿੰਮ ਮਹਾਨਿਰਦੇਸ਼ਕ (ਡੀਜੀਐਮਓ) ਕੋਲ 29 ਸਤੰਬਰ 2016 ਤੋਂ ਪਹਿਲਾਂ ਹੋਈ ਕਿਸੇ ਵੀ ਸਰਜੀਕਲ ਸਟ੍ਰਾਈਕ ਦਾ ਕੋਈ ਰਿਕਾਰਡ ਨਹੀਂ ਹੈ। ਡੀਜੀਐਮਓ ਨੇ ਕਿਹਾ ਸੀ ਕਿ 29 ਸਤੰਬਰ 2016 ਨੂੰ ਇਕ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ।

 

ਇਸ ਮਗਰੋਂ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਗੇ ਕਿਹਾ ਕਿ ਇਸ ਸਾਲ 2019 ਚ ਅਸੀਂ 86 ਅੱਤਵਾਦੀਆਂ ਨੂੰ ਢੇਰ ਕੀਤਾ ਜਦਕਿ ਸਾਡਾ ਆਪ੍ਰੇਸ਼ਨ ਪੂਰੀ ਤਰ੍ਹਾਂ ਜਾਰੀ ਹੈ। ਇਸ ਤੋਂ ਇਲਾਵਾ ਲਗਭਗ 20 ਲੋਕਾਂ ਨੂੰ ਫੜ੍ਹ ਕੇ ਵਾਪਸ ਮੁੱਖ ਧਾਰਾ ਚ ਲਿਆਇਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What I told you is a statement of fact says Gen Ranbir Singh over surgical strike