ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਅੱਤਵਾਦੀਆਂ ਨੂੰ ਕਿਹੜੀਆਂ ਗੁਪਤ ਸੂਚਨਾਵਾਂ ਦਿੱਤੀਆਂ DSP ਦਵਿੰਦਰ ਸਿੰਘ ਨੇ?

ਕਸ਼ਮੀਰੀ ਅੱਤਵਾਦੀਆਂ ਨੂੰ ਕਿਹੜੀਆਂ ਗੁਪਤ ਸੂਚਨਾਵਾਂ ਦਿੱਤੀਆਂ DSP ਦਵਿੰਦਰ ਸਿੰਘ ਨੇ?

ਜੰਮੂ–ਕਸ਼ਮੀਰ ਪੁਲਿਸ ਦੇ ਡੀਐੱਸਪੀ (DSP) ਦਵਿੰਦਰ ਸਿੰਘ ਦੀ ਕਸ਼ਮੀਰ ’ਚ ਸਰਗਰਮ ਖ਼ਤਰਨਾਕ ਅੱਤਵਾਦੀਆਂ ਨਾਲ ਕਥਿਤ ਸ਼ਮੂਲੀਅਤ ਉਜਾਗਰ ਹੋਣ ਤੋਂ ਬਾਅਦ ਉਸ ਦੇ ‘ਕਾਰਨਾਮਿਆਂ’ ਦੀ ਡੂੰਘੀ ਪੜਤਾਲ ਸ਼ੁਰੂ ਹੋ ਗਈ ਹੈ। ਖ਼ਦਸ਼ਾ ਹੈ ਕਿ ਉਸ ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਗੁਪਤ ਆਪਰੇਸ਼ਨਾਂ ਬਾਰੇ ਵੀ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੋ ਸਕਦੀ ਹੈ।

 

 

ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਨਾਲ–ਨਾਲ ਮਿਲਟਰੀ ਇੰਟੈਲੀਜੈਂਸ ਵੀ ਇਸ ਮਾਮਲੇ ਦੀ ਨਿੱਠ ਕੇ ਜਾਂਚ ਵਿੱਚ ਜੁਟ ਗਈਆਂ ਹਨ। ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਸੁਰੱਖਿਆ ਏਜੰਸੀਆਂ ਹੈਰਾਨ–ਪਰੇਸ਼ਾਨ ਹਨ। ਭਾਰਤ ਦਾ ਗ੍ਰਹਿ ਮੰਤਰਾਲਾ ਉਸ ਦਾ ਰਾਸ਼ਟਰਪਤੀ ਪੁਲਿਸ ਮੈਡਲ ਵਾਪਸ ਲੈਣ ਦੀ ਪ੍ਰਕਿਰਿਆ ਅਰੰਭ ਕਰ ਰਿਹਾ ਹੈ।

 

 

ਖ਼ੁਫ਼ੀਆ ਏਜੰਸੀਆਂ ਨੇ ਉਸ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖ਼ੁਫ਼ੀਆ ਏਜੰਸੀਆਂ ਵੱਲੋਂ ਦਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਉਸ ਤੋਂ ਪਹਿਲਾਂ ਅੱਤਵਾਦੀਆਂ ਨਾਲ ਉਸ ਦੀ ਕਥਿਤ ਮਿਲੀਭੁਗਤ ਨੂੰ ਲੈ ਕੇ ਵੱਖੋ–ਵੱਖਰੇ ਸਰੋਤਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

 

ਕਸ਼ਮੀਰ ਵਾਦੀ ’ਚ ਅਜਿਹੀਆਂ ਕਈ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ; ਜਿਨ੍ਹਾਂ ਵਿੱਚ ਗੁਪਤ ਸੂਚਨਾਵਾਂ ਲੀਕ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਉਨ੍ਹਾਂ ਵਾਰਦਾਤਾਂ ’ਚ ਫ਼ੌਜ ਤੇ ਹੋਰ ਸੁਰੱਖਿਆ ਬਲਾਂ ਦੇ ਕਈ ਜਵਾਨ ਮਾਰੇ ਗਏ ਸਨ।

 

 

ਸੂਤਰਾਂ ਦਾ ਕਹਿਦਾ ਹੈ ਕਿ ਦਵਿੰਦਰ ਸਿੰਘ ਦਾ ਜੰਮੂ–ਕਸ਼ਮੀਰ ਪੁਲਿਸ ਵਿੱਚ ਚੰਗਾ ਪ੍ਰਭਾਵ ਹੋਣ ਕਾਰਨ ਉਸ ਕੋਲ ਕਈ ਖ਼ੁਫ਼ੀਆ ਤੇ ਗੁਪਤ ਜਾਣਕਾਰੀਆਂ ਅਕਸਰ ਰਹਿੰਦੀਆਂ ਸਨ। ਉਸ ਕੋਲ ਫ਼ੌਜ, ਕੇਂਦਰੀ ਨੀਮ ਫ਼ੌਜੀ ਬਲਾਂ ਤੇ ਪੁਲਿਸ ਦੀ ਤਾਇਨਾਤੀ ਦੀ ਜਾਣਕਾਰੀ ਹੁੰਦੀ ਸੀ।

 

 

ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਤੇ ਤਾਇਨਾਤੀ ਦੀ ਸੂਚਨਾ ਅੱਤਵਾਦੀ ਹਮਲਿਆਂ ਵਿੱਚ ਸਭ ਤੋਂ ਵੱਧ ਅਹਿਮ ਹੁੰਦੀ ਹੈ। ਇਸ ਲਈ ਖ਼ਦਸ਼ਾ ਹੈ ਕਿ ਅਜਿਹੀਆਂ ਸੂਚਨਾਵਾਂ ਦਵਿੰਦਰ ਸਿੰਘ ਨੇ ਹੀ ਲੀਕ ਕਰਵਾਈਆਂ ਹੋ ਸਕਦੀਆਂ ਹਨ।

 

 

ਖ਼ੁਫ਼ੀਆ ਸੂਤਰਾਂ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਦਵਿੰਦਰ ਸਿੰਘ ਦੀ ਤਾਇਨਾਤੀ ਤੇ ਉਸ ਦੌਰਾਨ ਵਾਪਰੀਆਂ ਅੱਤਵਾਦੀ ਘਟਨਾਵਾਂ ਦੀ ਪੜਤਾਲ ਕੀਤੀ ਜਾਵੇਗੀ।

 

 

ਸੰਸਦ ਭਵਨ ਉੱਤੇ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਅੱਤਵਾਦੀ ਅਫ਼ਜ਼ਲ ਗੁਰੂ ਨੇ ਸਾਲ 2013 ’ਚ ਆਪਣੀ ਇੱਕ ਚਿੱਠੀ ਵਿੱਚ ਦਾਅਵਾ ਕੀਤਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਫੜ ਲਿਆ ਸੀ ਤੇ ਉਸ ਨੂੰ ਸੰਸਦ ਭਵਨ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਲਈ ਦਿੱਲੀ ਜਾਣ ਲਈ ਆਖਿਆ ਸੀ।

 

 

ਤਦ ਇਹ ਗੱਲ ਬੇਬੁਨਿਆਦ ਮੰਨੀ ਗਈ ਸੀ ਪਰ ਹੁਣ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

 

 

ਜਾਂਚ ਦੌਰਾਨ ਇਹ ਵੀ ਵੇਖਿਆ ਜਾਣਾ ਹੈ ਕਿ ਪੁਲਿਸ ਵਿਭਾਗ ਵਿੱਚ ਉਸ ਦਾ ਕੋਈ ਹੋਰ ਸਾਥੀ ਤਾਂ ਨਹੀਂ ਹੈ। ਉਸ ਦੇ ਹੋਰ ਸਾਰੇ ਸੰਪਰਕਾਂ ਨੂੰ ਵੀ ਤਲਾਸ਼ ਕਰਨਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What inputs DSP Devinder Singh might have given to Kashmiri Terrorists