ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕੀ ਹੁੰਦਾ ਹੈ ਐਗਜ਼ਿਟ ਪੋਲ? ਇੱਥੇ ਜਾਣੋ...

ਆਖ਼ਰ ਕੀ ਹੁੰਦਾ ਹੈ ਐਗਜ਼ਿਟ ਪੋਲ? ਇੱਥੇ ਜਾਣੋ...

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਹੁਣ 23 ਮਈ ਨੂੰ ਆਉਣੇ ਹਨ ਪਰ ਉਸ ਤੋਂ ਪਹਿਲਾਂ ਹੀ ਅੱਜ ਸ਼ਾਮੀਂ ਐਗਜ਼ਿਟ–ਪੋਲ ਦੇ ਨਤੀਜੇ ਆ ਜਾਣਗੇ; ਜਿਸ ਤੋਂ ਦੇਸ਼ ’ਚ ਸਰਕਾਰ ਕਿਹੜੀ ਪਾਰਟੀ ਦੀ ਬਣੇਗੀ, ਉਸ ਦਾ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਹੋ ਜਾਵੇਗਾ।

 

 

ਐਤਕੀਂ ਲੋਕ ਸਭਾ ਦੀ ਚੋਣ ਪ੍ਰਕਿਰਿਆ ਸੱਤ ਲੰਮੇਰੇ ਗੇੜਾਂ ਵਿੱਚ ਚੱਲੀ ਤੇ ਅੱਜ ਸ਼ਾਮੀਂ 6:00 ਵਜੇ ਇਸ ਦਾ ਆਖ਼ਰੀ ਗੇੜ ਖ਼ਤਮ ਹੋ ਰਿਹਾ ਹੈ। ਇਹ ਸਾਰੇ ਗੇੜ ਇੱਕ ਮਹੀਨਾ ਤੋਂ ਵੀ ਵੱਧ ਸਮਾਂ ਚੱਲੇ। ਜਿਵੇਂ ਹੀ ਸ਼ਾਮੀਂ 6 ਵਜੇ ਪੋਲਿੰਗ ਖ਼ਤਮ ਹੋਵੇਗੀ, ਤਿਵੇਂ ਹੀ ਰਾਸ਼ਟਰੀ ਪੱਧਰ ਦੀਆਂ ਕੁਝ ਏਜੰਸੀਆਂ ਤੇ ਟੀਵੀ ਚੈਨਲ ਮਿਲ ਕੇ ਆਪੋ–ਆਪਣੇ ਐਗਜ਼ਿਟ ਪੋਲ ਦੇ ਨਤੀਜੇ ਪੇਸ਼ ਕਰਨਗੇ।

 

 

ਕਿਸੇ ਐਗਜ਼ਿਟ ਪੋਲ ਦੇ ਨਤੀਜੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਹੀ ਹੀ ਨਿੱਕਲਣ। ਦਰਅਸਲ, ਜਦੋਂ ਕੋਈ ਵੋਟਰ ਆਪਣੀ ਵੋਟ ਪਾ ਕੇ ਪੋਲਿੰਗ ਬੂਥ ’ਚੋਂ ਬਾਹਰ ਨਿੱਕਲਦਾ ਹੈ, ਤਦ ਪੱਤਰਕਾਰ ਜਾਂ ਇਨ੍ਹਾਂ ਏਜੰਸੀਆਂ ਤੇ ਟੀਵੀ ਚੈਨਲਾਂ ਦੇ ਨੁਮਾਇੰਦੇ ਉਨ੍ਹਾਂ ਵੋਟਰਾਂ ਤੋਂ ਸੁਆਲ ਪੁੱਛਦੇ ਹਨ ਕਿ ਤੁਸੀਂ ਕਿਸ ਨੂੰ ਵੋਟ ਪਾਈ।

 

 

ਵੋਟਰਾਂ ਦੇ ਉਨ੍ਹਾਂ ਸੁਆਲਾਂ ਦੇ ਜੁਆਬਾਂ ਦੇ ਆਧਾਰ ਉੱਤੇ ਹੀ ਕੁਝ ਅੰਕੜੇ ਤਿਆਰ ਕੀਤੇ ਜਾਂਦੇ ਹਨ; ਜਿਨ੍ਹਾਂ ਨੂੰ ਐਗਜ਼ਿਟ–ਪੋਲ ਆਖਦੇ ਹਨ ਤੇ ਪੰਜਾਬੀ ਵਿੱਚ ਇਸ ਨੂੰ ‘ਚੋਣ ਸਰਵੇਖਣ’ ਵੀ ਆਖਿਆ ਜਾ ਸਕਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਰੂਰੀ ਨਹੀਂ ਕਿ ਹਰੇਕ ਵੋਟਰ ਨੇ ਬਾਹਰ ਪੱਤਰਕਾਰ ਜਾਂ ਏਜੰਸੀਆਂ ਦੇ ਨੁਮਾਇੰਦਿਆਂ ਕੋਲ ਆ ਕੇ ਸਹੀ ਬੋਲਿਆ ਹੋਵੇ ਪਰ ਫਿਰ ਵੀ ਉਸ ਨੂੰ ਚੋਣ–ਸਰਵੇਖਣਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।

 

 

ਸਾਲ 2014 ਦੌਰਾਨ ਟੂਡੇ ਦੇ ਚਾਣੱਕਿਆ ਦੇ ਐਗਜ਼ਿਟ ਪੋਲ ਨਤੀਜੇ ਬਿਲਕੁਲ ਸਹੀ ਸਿੱਧ ਹੋਏ ਸਨ ਤੇ ਉਸ ਦੀ ਭਵਿੱਖਬਾਣੀ ਮੁਤਾਬਕ ਹੀ ਐੱਨਡੀਏ ਦੀ ਸਰਕਾਰ ਬਣੀ ਸੀ। ਫਿਰ ਵੀ ਇਨ੍ਹਾਂ ਚੋਣ–ਸਰਵੇਖਣਾਂ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What is an Exit Poll Know here