ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਜੀਲ ਇਮਾਮ ਦਾ ਆਖਰ ਕੀ ਹੈ ਪਿਛੋਕੜ?

ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ ਮੰਗਲਵਾਰ ਨੂੰ ਬਿਹਾਰ ਦੇ ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਮਾਮ ਉੱਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਹਾਰ ਦੀ ਜਹਾਨਾਬਾਦ ਅਦਾਲਤ ਨੇ ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ ਹੈ।

 

ਦੇਸ਼ ਧ੍ਰੋਹ ਦੇ ਕੇਸ ਚ ਗ੍ਰਿਫਤਾਰ ਮੁਲਜ਼ਮ ਸ਼ਰਜੀਲ ਇਮਾਮ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੇ ਦਾਦਾ ਹਸਨ ਇਮਾਮ ਇੱਕ ਮਸ਼ਹੂਰ ਹਸਤੀ ਸਨ। ਉਹ 1978 ਵਿਚ ਹੋਈਆਂ ਪੰਚਾਇਤੀ ਚੋਣਾਂ ਚ ਸਰਪੰਚ ਦੇ ਅਹੁਦੇ ਲਈ ਚੁਣੇ ਗਏ ਸਨ। ਘਰ ਦੇ ਰਾਜਨੀਤਿਕ ਮਾਹੌਲ ਨੇ ਸ਼ਰਜੀਲ ਦੇ ਪਿਤਾ ਅਕਬਰ ਇਮਾਮ ਨੂੰ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਆ। ਅਕਬਰ ਇਮਾਮ ਨੇ ਕਾਂਗਰਸ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ। ਬਾਅਦ ਚ ਉਹ ਜੇਡੀਯੂ ਚ ਸ਼ਾਮਲ ਹੋ ਗਏ। ਉਹ ਸਾਬਕਾ ਸੰਸਦ ਮੈਂਬਰ ਡਾ: ਅਰੁਣ ਕੁਮਾਰ ਦੇ ਬਹੁਤ ਨਜ਼ਦੀਕੀ ਸਨ।

 

ਸਾਲ 2005 ਅਕਤੂਬਰ ਦੀਆਂ ਚੋਣਾਂ ਵਿੱਚ ਅਕਬਰ ਇਮਾਮ ਨੂੰ ਜਹਾਨਾਬਾਦ ਵਿਧਾਨ ਸਭਾ ਤੋਂ ਜੇਡੀਯੂ ਦੀ ਟਿਕਟ ਮਿਲੀ। ਪਰ ਉਹ ਰਾਜਦ ਤੋਂ ਸਿਰਫ 4 ਹਜ਼ਾਰ ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ। ਨਵੰਬਰ 2014 ਚ ਉਨ੍ਹਾਂ ਦੀ ਮੌਤ ਕੈਂਸਰ ਨਾਲ ਹੋ ਗਈ ਸੀ।

 

ਕਿਹਾ ਜਾਂਦਾ ਹੈ ਕਿ ਇਸ ਦੌਰਾਨ ਸ਼ਰਜੀਲ ਕੱਟੜਪੰਥੀਆਂ ਦੇ ਪ੍ਰਭਾਵ ਹੇਠ ਆਇਆ ਤੇ ਇੱਕ ਚੰਗੀ ਨੌਕਰੀ ਛੱਡ ਦਿੱਤੀ। ਸ਼ਰਜੀਲ ਦਾ ਛੋਟਾ ਭਰਾ ਮੁਜ਼ਮਿਲ ਇਮਾਮ ਵੀ ਰਾਜਨੀਤੀ ਚ ਸਰਗਰਮ ਹੈ। ਇਸ ਤੋਂ ਪਹਿਲਾਂ ਉਹ ਜੇਡੀਯੂ ਦੇ ਜ਼ਿਲ੍ਹਾ ਬੁਲਾਰੇ ਸਨ ਪਰ ਲੋਕ ਸਭਾ ਚੋਣਾਂ ਦੌਰਾਨ ਉਹ ਰਾਸਪਾ ਦੀ ਟਿਕਟ ‘ਤੇ ਚੋਣ ਲੜਿਆ ਅਤੇ ਅਰਪਨ ਕੁਮਾਰ ਦਾ ਸਹਿਯੋਗੀ ਬਣ ਗਿਆ ਸੀ।

 

ਅਤਿ ਵਿਚਾਰਾਂ ਦਾ ਪਾਲਣ ਪੋਸ਼ਣ ਕਰਦਾ ਰਿਹਾ ਹੈ ਸ਼ਰਜੀਲ

 

ਸ਼ਰਜੀਲ ਇਮਾਮ ਅਤਿ ਵਿਚਾਰਾਂ ਤੋਂ ਪ੍ਰਭਾਵਿਤ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਰਿਹਾ ਹੈ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਦਾ ਪ੍ਰਚਾਰ ਵੀ ਕਰਦਾ ਸੀ। ਉਹ ਮਹਾਤਮਾ ਗਾਂਧੀ ਸਮੇਤ ਦੇਸ਼ ਦੇ ਬਹੁਤ ਸਾਰੇ ਮਹਾਂਪੁਰਸ਼ਾਂ ਬਾਰੇ ਗਲਤ ਸਲਾਹ ਰੱਖਦਾ ਸੀ ਤੇ ਫੇਸਬੁੱਕ ਪੋਸਟਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਰਹਿੰਦਾ ਸੀ।

 

ਮਸ਼ਹੂਰ ਮੁਸਲਿਮ ਵਿਦਵਾਨ ਮੌਲਾਨਾ ਮਦਨੀ ਵੱਲੋਂ ਦੇਸ਼ ਦੀ ਵੰਡ ਸਮੇਂ ਦੇ ਮੁਸਲਮਾਨਾਂ ਦੇ ਪਿਆਰ ਬਾਰੇ ਦਿੱਤੇ ਬਿਆਨ ਦੀ ਸ਼ਰਜੀਲ ਇਮਾਮ ਨੇ ਸੋਸ਼ਲ ਮੀਡੀਆ ਰਾਹੀਂ ਅਲੋਚਨਾ ਕੀਤੀ ਸੀ। ਪੈਨ-ਇਸਲਾਮੀ ਵਿਚਾਰਾਂ ਤੋਂ ਪ੍ਰਭਾਵਿਤ ਸ਼ਰਜੀਲ ਕਮਿਊਨਿਸਟਾਂ ਦਾ ਵੀ ਆਲੋਚਕ ਸੀ।

 

ਦੱਸਣਯੋਗ ਹੈ ਕਿ ਸ਼ਰਜੀਲ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਕਈ ਸੂਬਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ਰਜੀਲ ਖ਼ਿਲਾਫ਼ ਦਿੱਲੀ ਵਿੱਚ ਐਫਆਈਆਰ ਵੀ ਦਾਇਰ ਕੀਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What is the background of Sharjeel Imam