ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਧਾਰਾ–370 ਦੇ ਖ਼ਾਤਮੇ ਪਿੱਛੋਂ ਕੀ ਸੋਚਦੇ ਹਨ ਕਸ਼ਮੀਰੀ ਸਿੱਖ, ਇੱਥੇ ਪੜ੍ਹੋ…

ਧਾਰਾ–370 ਦੇ ਖ਼ਾਤਮੇ ਪਿੱਛੋਂ ਕੀ ਸੋਚਦੇ ਹਨ ਕਸ਼ਮੀਰੀ ਸਿੱਖ, ਇੱਥੇ ਪੜ੍ਹੋ…

ਜੰਮੂ–ਕਸ਼ਮੀਰ ਦੇ ਸਿੱਖਾਂ ਦਾ ਮੰਨਣਾ ਹੈ ਕਿ ‘ਧਾਰਾ–370 ਖ਼ਤਮ ਕੀਤੇ ਜਾਣ ਨਾਲ ਕਸ਼ਮੀਰ ਵਾਦੀ ਵਿੱਚ ਭਾਰਤ–ਵਿਰੋਧੀ ਭਾਵਨਾਵਾਂ ਨੇ ਜ਼ੋਰ ਫੜ ਲਿਆ ਹੈ।‘ ਇਹ ਪ੍ਰਗਟਾਵਾ ਜੰਮੂ–ਕਸ਼ਮੀਰ ਦੇ ਸਭ ਤੋਂ ਵੱਡੇ ਸਿੱਖ–ਸਮੂਹ ‘ਆਲ–ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ’ ਦੇ ਪ੍ਰਧਾਨ ਸ੍ਰੀ ਜਗਮੋਹਨ ਸਿੰਘ ਰੈਨਾ ਨੇ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ।

 

 

ਮੁਸਲਿਮ ਬਹੁ–ਗਿਣਤੀ ਵਾਲੇ ਇਸ ਕੇਂਦਰ ਸ਼ਾਸਤ ਪ੍ਰਦੇਸ਼ (ਬੀਤੀ 5 ਅਗਸਤ ਤੱਕ ਜੰਮੂ–ਕਸ਼ਮੀਰ ਇੱਕ ਸੂਬਾ ਹੀ ਰਿਹਾ ਹੈ) ਵਿੱਚ ਸਿੱਖਾਂ ਦੀ ਆਬਾਦੀ ਸਿਰਫ਼ 2% ਹੈ। ਉਹ ਜ਼ਿਆਦਾਤਰ ਸਰਕਾਰੀ ਨੌਕਰੀਆਂ ’ਚ ਲੱਗੇ ਹੋਏ ਹਨ ਜਾਂ ਖੇਤੀਬਾੜੀ ਕਰਦੇ ਹਨ। ਕੁਝ ਸਿੱਖ ਪਰਿਵਾਰ ਕਾਫ਼ੀ ਸਮੇਂ ਤੋਂ ਬੇਕਰੀਆਂ ਤੇ ਪ੍ਰੋਵੀਜ਼ਨ ਸਟੋਰ ਵੀ ਚਲਾ ਰਹੇ ਹਨ।

 

 

ਸ੍ਰੀ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ – ‘ਕੇਂਦਰ ਸਰਕਾਰ ਨੇ ਇਹ ਬਹੁਤ ਵੱਡੀ ਗ਼ਲਤੀ ਕਰ ਲਈ ਹੈ। ਠੀਕ ਹੈ, ਉਹ ਕਾਨੂੰਨ ਬਦਲ ਦਿੰਦੇ ਪਰ ਘੱਟੋ–ਘੱਟ ਸਾਡੇ ਨਾਲ ਥੋੜ੍ਹਾ ਸਲਾਹ–ਮਸ਼ਵਰਾ ਤਾਂ ਕਰ ਲੈਂਦੇ।’

 

 

ਸ੍ਰੀ ਰੈਨਾ ਨੇ ਆਪਣੇ ਅਜਿਹੇ ਵਿਚਾਰ ਕੇਂਦਰ ਤੇ ਜੰਮੂ–ਕਸ਼ਮੀਰ ਦੇ ਪ੍ਰਸ਼ਾਸਨਾਂ ਨੂੰ ਵੀ ਈ–ਮੇਲ ਸੁਨੇਹਿਆਂ ਰਾਹੀਂ ਭੇਜੇ ਸਨ ਪਰ ਅੱਗਿਓਂ ਤੁਰੰਤ ਕੋਈ ਜਵਾਬ ਨਹੀਂ ਆਇਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ 11 ਦਿਨਾਂ ਦੌਰਾਨ ਕਸ਼ਮੀਰ ਵਾਦੀ ਵਿੱਚ 500 ਤੋਂ ਵੱਧ ਸਥਾਨਕ ਆਗੂ ਤੇ ਕਾਰਕੁੰਨ ਫੜੇ ਜਾ ਚੁੱਕੇ ਹਨ। ਧਾਰਾ 370 ਹਟਾਏ ਜਾਣ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਮੁੱਚੇ ਭਾਰਤ ’ਚੋਂ ਡਾਢਾ ਸਮਰਥਨ ਮਿਲ ਰਿਹਾ ਹੈ।

 

 

ਸ੍ਰੀਨਗਰ ’ਚ ਆਪਣੀ ਐੱਲਪੀਜੀ ਏਜੰਸੀ ਚਲਾਉਣ ਵਾਲੇ ਸ੍ਰੀ ਜਗਮੋਹਨ ਸਿੰਘ ਰੈਨਾ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਮੁਤਾਬਕ ਭਾਰਤ ਦਾ ਕੋਈ ਵੀ ਨਾਗਰਿਕ ਜੰਮੂ–ਕਸ਼ਮੀਰ ਵਿੱਚ ਆ ਕੇ ਜ਼ਮੀਨਾਂ ਖ਼ਰੀਦ ਸਕੇਗਾ ਤੇ ਨੌਕਰੀਆਂ ਵਿੱਚ ਵੀ ਸਥਾਨਕ ਨਾਗਰਿਕਾਂ ਦਾ ਰਾਖਵਾਂਕਰਨ ਨਹੀਂ ਰਹੇਗਾ। ਇੰਝ ਹੁਣ ਸਥਾਨਕ ਕਿਸਾਨਾਂ ਦੀਆਂ ਜ਼ਮੀਨਾਂ ਵੀ ਸੁਰੱਖਿਅਤ ਨਹੀਂ ਰਹੀਆਂ ਤੇ ਨਾ ਹੀ ਸਰਕਾਰੀ ਨੌਕਰੀਆਂ।

 

 

ਸ੍ਰੀ ਰੈਨਾ ਨੇ ਕਿਹਾ ਕਿ ਹੁਣ ਕਸ਼ਮੀਰ ਵਾਦੀ ਵਿੱਚ ਭਾਰਤ ਸਰਕਾਰ ਵਿਰੋਧੀ ਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ ਤੇ ਕੋਈ ਵੀ ਰਾਸ਼ਟਰਵਾਦੀ ਵਿਅਕਤੀ ਇੱਥੇ ਨਹੀਂ ਰਹਿ ਸਕੇਗਾ।

 

 

ਸ੍ਰੀ ਰੈਨਾ ਦੇ ਅਜਿਹੇ ਵਿਚਾਰਾਂ ਦੀ ਪ੍ਰੋੜ੍ਹਤਾ ਸ੍ਰੀਨਗਰ ਦੇ ਬਟਮਾਲੂ ਇਲਾਕੇ ਇੱਕ ਹੋਰ ਵਪਾਰੀ ਹਰਬਿੰਦਰ ਸਿੰਘ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਕੀਤੇ ਜਾਣ ਤੋਂ ਸਮੂਹ ਕਸ਼ਮੀਰੀ ਬਹੁਤ ਜ਼ਿਆਦਾ ਨਿਰਾਸ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Kashmiri Sikhs are thinking after abrogation of Article 370 read here