ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਤਾਜ਼ਾ ਵਿਡੀਓ ’ਚ ਕੀ ਕਿਹਾ ਕਿ ਲੋਕ ਹੋ ਗਏ ਭਾਵੁਕ!

ਕੇਜਰੀਵਾਲ ਨੇ ਤਾਜ਼ਾ ਵਿਡੀਓ ’ਚ ਕੀ ਕਿਹਾ ਕਿ ਲੋਕ ਹੋ ਗਏ ਭਾਵੁਕ!

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਿਡੀਓ ਟਵੀਟ ਕਰ ਕੇ ਦਿੱਲੀ ਦੀ ਜਨਤਾ ਨੂੰ ਭਾਵੁਕ ਅਪੀਲ ਕੀਤੀ ਹੈ। ਇਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕਰਵਾਏ ਗਏ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ।

 

 

ਸ੍ਰੀ ਕੇਜਰੀਵਾਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਭਾਵੇਂ ਕਿਸੇ ਵੀ ਪਾਰਟੀ ਦੇ ਹੋਵੋਂ ਪਰ ਵੋਟ ਤੁਸੀਂ ਝਾੜੂ ਨੂੰ ਹੀ ਦੇਣਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਦਿੱਲੀ ਵਿੱਚ ਬਹੁਤ ਮਿਹਨਤ ਕੀਤੀ ਗਈ ਹੈ। ਪਿਛਲੇ 70 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਸਕੂਲਾਂ, ਬਿਜਲੀ ਤੇ ਪਾਣੀ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।

 

 

ਸ੍ਰੀ ਕੇਜਰੀਵਾਲ ਨੇ ਆਪਣੀ 3 ਮਿੰਟਾਂ ਦੀ ਵਿਡੀਓ ’ਚ ਅੱਗੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਦਿੱਲੀ ’ਚ ਇਨ੍ਹਾਂ ਮੁੱਦਿਆਂ ਉੱਤੇ ਬਹੁਤ ਕੰਮ ਕੀਤਾ ਗਿਆ ਹੈ। ਹੁਣ ਜੇ ਲੋਕਾਂ ਨੇ ਕਿਸੇ ਹੋਰ ਪਾਰਟੀ ਨੂੰ ਵੋਟ ਦੇ ਦਿੱਤੀ, ਤਾਂ ਉਹ ਸਾਰਾ ਵਿਕਾਸ ਮੁੜ ਸਿਫ਼ਰ ’ਤੇ ਆ ਜਾਵੇਗਾ।

 

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜ ਵਰ੍ਹੇ ਪਹਿਲਾਂ ਜਦੋਂ ਸਕੂਲ ਦੀ ਫ਼ੀਸ ਵਧਾਈ ਜਾ ਰਹੀ ਸੀ, ਬੱਚੇ ਟੁੱਟੇ ਸਰਕਾਰੀ ਸਕੂਲਾਂ ’ਚ ਜਾਂਦੇ ਸਨ, ਤਦ ਕਾਂਗਰਸ ਤੇ ਭਾਜਪਾ ਕਿੱਥੇ ਸਨ। ਉਨ੍ਹਾਂ ਕਿਹਾ ਕਿ ਜਦੋਂ ਪ੍ਰਾਈਵੇਟ ਸਕੂਲ ਬੱਚਿਆਂ ਦੀਆਂ ਫ਼ੀਸਾਂ ਵਧਾ ਰਹੇ ਸਨ, ਤਦ ਉਨ੍ਹਾਂ ਨੇ ਹੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਉਨ੍ਹਾਂ ਦੀ ਮਦਦ ਕੀਤੀ ਸੀ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਬਿਜਲੀ ਮਹਿੰਗੀ ਕਰ ਦਿੱਤੀ। ਕਾਂਗਰਸ ਨੇ ਵੀ ਪੰਜਾਬ ’ਚ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਪਰ ਅਸੀਂ ਦਿੱਲੀ ਦੀ ਜਨਤਾ ਨੂੰ ਸਸਤੀ ਬਿਜਲੀ ਦੇਣ ਦਾ ਆਪਣਾ ਵਾਅਦਾ ਨਿਭਾਇਆ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਗੁਆਂਢੀ ਸ਼ਹਿਰ ਨੌਇਡਾ ਤੇ ਗੁਰੂਗ੍ਰਾਮ ਦੇ ਲੋਕਾਂ ਨੂੰ ਵੀ ਮਹਿੰਗੀ ਬਿਜਲੀ ਕਾਰਨ ਪਰੇਸ਼ਾਨ ਹੋਣਾ ਪੈ ਰਿਹਾ ਹੈ।

 

 

ਉਨ੍ਹਾਂ ਕਿਹਾ ਕਿ ਧੀਆਂ ਨੂੰ ਦਫ਼ਤਰ ਆਉਣ–ਜਾਣ ’ਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਧੀਆਂ ਵਾਸਤੇ ਬੱਸ ਯਾਤਰਾ ਮੁਫ਼ਤ ਕਰ ਦਿੱਤੀ। ਸ੍ਰੀ ਕੇਜਰੀਵਾਲ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਉਹੀ ਲੋਕਾਂ ਦੇ ਕੰਮ ਆਏ ਹਨ ਤੇ ਅੱਗੇ ਵੀ ਉਹੀ ਆਉਣਗੇ। ਜਦੋਂ ਤੁਹਾਡੇ ਘਰ ਵਿੱਚ ਕੋਈ ਬੀਮਾਰ ਹੋਇਆ, ਤਾਂ ਸਸਤੇ ਇਲਾਜ ਦੀ ਸਹੂਲਤ ਸਾਡੀ ਸਰਕਾਰ ਨੇ ਦਿੱਤੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Kejriwal said that people gone emotional