ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦਿੱਲੀ ’ਚ ਪੇਸ਼ੀ ਤੋਂ ਪਹਿਲਾਂ ਕੀ ਕਿਹਾ ਉਨਾਓ ਰੇਪ ਕੇਸ ਦੇ ਮੁਲਜ਼ਮ MLA ਨੇ?

​​​​​​​ਦਿੱਲੀ ’ਚ ਪੇਸ਼ੀ ਤੋਂ ਪਹਿਲਾਂ ਕੀ ਕਿਹਾ ਉਨਾਓ ਰੇਪ ਕੇਸ ਦੇ ਮੁਲਜ਼ਮ MLA ਨੇ?

ਉਨਾਓ ਰੇਪ ਕੇਸ ਦੇ ਮੁਲਜ਼ਮ ਵਿਧਾਇਕ (MLA) ਕੁਲਦੀਪ ਸਿੰਘ ਸੇਂਗਰ ਨੂੰ ਅੱਜ ਸੋਮਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੱਲ੍ਹ ਐਤਵਾਰ ਨੂੰ ਸੀਤਾਪੁਰ ਜੇਲ੍ਹ ’ਚੋਂ ਰਾਤੀਂ ਲਗਭਗ ਸਾਢੇ ਅੱਠ ਵਜੇ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਸੀ। ਸੇਂਗਰ ਸਣੇ ਦੋਵੇਂ ਮੁਲਜ਼ਮਾਂ ਦੀ ਸੁਰੱਖਿਆ ਲਈ ਖੇਤਰ–ਅਧਿਕਾਰੀ ਐੰਮਪੀ ਸਿੰਘ ਦੀ ਅਗਵਾਈ ਹੇਠ 20 ਮੈਂਬਰੀ ਪੁਲਿਸ ਟੀਮ ਨਾਲ ਹੈ।

 

 

ਗੈਂਗਰੇਪ ਤੇ ਹੁਣ ਹੱਤਿਆ ਸਮੇਤ ਸੇ਼ਗਰ ਉੱਤੇ ਪੰਜ ਮੁਕੱਦਮੇ ਦਰਜ ਕੀਤੇ ਗਏ ਹਨ। ਸੁਪਰੀਮ ਕੋਰਟ ਦੀ ਹਦਾਇਤ ਉੱਤੇ ਇਨ੍ਹਾਂ ਕੇਸਾਂ ਦੀ ਸੁਣਵਾਈ ਹੁਣ ਤੀਸ ਹਜ਼ਾਰੀ ਕੋਰਟ ਦਿੱਲੀ ਵਿਖੇ ਹੋਣੀ ਹੈ। ਪੇਸ਼ੀ ਲਈ ਦੋਵਾਂ ਨੂੰ ਸੀਤਾਪੁਰ ਜੇਲ੍ਹ ਤੋਂ ਭੇਜਣ ਲਈ ਐੱਸਪੀ ਐੱਲਆਰ ਕੁਮਾਰ ਨੇ ਵਿਸ਼ੇਸ਼ ਟੀਮ ਨੂੰ ਹਦਾਇਤ ਕੀਤੀ ਸੀ।

 

 

ਇਸ ਦੌਰਾਨ ਸੀਤਾਪੁਰ ਜੇਲ੍ਹ ਤੋਂ ਦਿੱਲੀ ‘ਚ ਪੇਸ਼ੀ ਲਈ ਜਾਂਦੇ ਸਮੇਂ ਗੈਂਗ ਰੇਪ ਦੇ ਮੁਲਜ਼ਮ ਵਿਧਾਇਕ ਸੇਂਗਰ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਵਿਧਾਇਕ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਸਾਜ਼ਿਸ਼ ਅਧੀਨ ਫਸਾਇਆ ਗਿਆ ਹੈ। ਇਹ ਉਹ ਸਿਆਸੀ ਲੋਕ ਹਨ, ਜੋ ਫ਼ਿਲਹਾਲ ਕਮਜ਼ੋਰ ਹੋ ਚੁੱਕੇ ਹਨ। ਨਾਂਅ ਪੁੱਛਣ ’ਤੇ ਉਸ ਨੇ ਚੁੱਪ ਵੱਟ ਲਈ।

 

 

ਵਿਧਾਇਕ ਸੇਂਗਰ ਨੇ ਕਿਹਾ ਕਿ ਉਨ੍ਹਾਂ ਨੂੰ ਈਸ਼ਵਰ ਉੱਤੇ ਭਰੋਸਾ ਹੈ। ਉਸ ਨੇ ਕਿਹਾ ਕਿ ਛੇਤੀ ਹੀ ਹਾਦਸੇ ਵਿੱਚ ਜ਼ਖ਼ਮੀ ਰੇਪ–ਪੀੜਤ ਕੁੜੀ ਤੇ ਵਕੀਲ ਤੰਦਰੁਸਤ ਹੋ ਜਾਣਗੇ। ਉਸ ਨੇ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਮਦਦ ਕਰਨਾ ਹੈ। ਜੇ ਸਿਆਸੀ ਲੋਕ ਮਦਦ ਕਰਨਾ ਛੱਡ ਦੇਣਗੇ, ਤਾਂ ਅਸੀਂ ਫਿਰ ਕੀ ਕੰਮ ਕਰਾਂਗੇ।

 

 

ਇੱਕ ਗੱਲ ਜੋ ਸਭ ਨੇ ਨੋਟ ਕੀਤੀ ਕਿ ਭਾਜਪਾ ’ਚੋਂ ਕੱਢੇ ਜਾਣ ਦੇ ਬਾਵਜੁਦ ਵਿਧਾਇਕ ਕੁਲਦੀਪ ਸਿੰਘ ਸੇਂਗਰ ਦਾ ਪਾਰਟੀ ਪ੍ਰਤੀ ਰਵੱਈਆ ਨਰਮ ਵਿਖਾਈ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Unnao Rape Case accused MLA said before Court appearance in Delhi