ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥੋਕ ’ਚ ਮੈਸੇਜ ਭੇਜਣ ਵਾਲਿਆਂ ਦੇ ਵ੍ਹਟਸਐਪ ਅਕਾਊਂਟ ਹੋਣਗੇ ਬੰਦ

ਥੋਕ ’ਚ ਮੈਸੇਜ ਭੇਜਣ ਵਾਲਿਆਂ ਦੇ ਵ੍ਹਟਸਐਪ ਅਕਾਊਂਟ ਹੋਣਗੇ ਬੰਦ

ਦੁਨੀਆ ’ਚ ਸਭ ਤੋਂ ਤੇਜ਼–ਰਫ਼ਤਾਰ ਨਾਲ ਸੁਨੇਹਾ ਭੇਜਣ ਦੀ ਸਰਵਿਸ ਦੇਣ ਵਾਲੀ ਕੰਪਨੀ ਵ੍ਹਟਸਐਪ ਨੇ ਥੋਕ ’ਚ ਮੈਸੇਜ ਭੇਜਣ ਵਾਲਿਆਂ ਵਿਰੁੱਧ ਠੋਸ ਕਾਰਵਾਈ ਕਰਨ ਦਾ ਫ਼ੈਸਲਾ ਕਰ ਲਿਆ ਹੈ। ਥੋਕ ਵਿੱਚ ਸੁਨੇਹੇ ਭੇਜਣ ਵਾਲੇ ਜ਼ਿਆਦਾਤਰ ਵਿਅਕਤੀ ਡਿਜੀਟਲ ਕਾਰੋਬਾਰ ਨਾਲ ਜੁੜੇ ਹੁੰਦੇ ਹਨ ਤੇ ਜਾਂ ਨਿਊਜ਼ ਦੇ ਕਾਰੋਬਾਰ ਨਾਲ ਜੁੜੇ ਹੁੰਦੇ ਹਨ। ਪਰ ਹੁਣ ਇਸ ਸਭ ’ਤੇ ਪਾਬੰਦੀ ਲੱਗਣ ਵਾਲੀ ਹੈ।

 

 

ਵ੍ਹਟਸਐਪ ਕੰਪਨੀ ਹੁਣ ਅਜਿਹੇ ਲੋਕਾਂ ਦਾ ਅਕਾਊਂਟ ਬੰਦ ਕਰ ਦੇਵੇਗੀ, ਜੋ ਥੋਕ ਵਿੱਚ ਹਰ ਰੋਜ਼ ਮੈਸੇਜ ਭੇਜਦੇ ਹਨ। ਨਾਲ ਹੀ ਕੰਪਨੀ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ।

 

 

ਵ੍ਹਟਸਐਪ ਨੇ ਆਪਣੇ ਬਲੌਗ ਵਿੱਚ ਕਿਹਾ ਹੈ ਕਿ ਆਉਂਦੀ 7 ਦਸੰਬਰ, 2019 ਤੋਂ ਥੋਕ ਵਿੱਚ ਦੂਜਿਆਂ ਨੂੰ ਮੈਸੇਜ ਭੇਜਣ ਵਾਲਿਆਂ ਦੇ ਅਕਾਉਂਟ ਬੰਦ ਕਰ ਦਿੱਤੇ ਜਾਣਗੇ।

 

 

ਕੰਪਨੀ ਦਾ ਮੰਨਣਾ ਹੈ ਕਿ ਇੰਝ ਥੋਕ ਮੈਸੇਜ ਤੇ ਫ਼ੇਕ ਨਿਊਜ਼ ਉੱਤੇ ਲਗਾਮ ਕੱਸੀ ਜਾਵੇਗੀ। ਜੇ ਕਿਸੇ ਅਕਾਊਂਟ ਤੋਂ 15 ਸੈਕੰਡ ਦੇ ਅੰਦਰ 100 ਮੈਸੇਜ ਭੇਜੇ ਜਾਂਦੇ ਹਨ, ਤਾਂ ਉਸ ਅਕਾਊਂਟ ਦੇ ਮਾਲਕ ਨੂੰ ਥੋਕ ਵਿੱਚ ਮੈਸੇਜ ਭੇਜਣ ਦਾ ਦੋਸ਼ੀ ਮੰਨਿਆ ਜਾਵੇਗਾ ਤੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।

 

 

ਜੇ ਅਕਾਊਂਟ ਬਣਨ ਦੇ 5 ਮਿੰਟਾਂ ਬਾਅਦ ਹੀ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਭੇਜੇ ਜਾਂਦੇ ਹਨ, ਤਾਂ ਵੀ ਕੰਪਨੀ ਉਸ ਵਿਰੁੰਧ ਕਾਰਵਾਈ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp Accounts will be closed which are used to send bulk messages