ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਟਸਐਪ, ਫ਼ੇਸਬੁੱਕ, ਇੰਸਟਾਗ੍ਰਾਮ ਦਾ ਸਰਵਰ-ਡਾਊਨ, ਕਈ ਦੇਸ਼ਾਂ ਦੇ ਲੋਕ ਪ੍ਰੇਸ਼ਾਨ

ਵੱਟਸਐਪ, ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦਾ ਇਕ ਵਾਰ ਮੁੜ ਤੋਂ ਭਾਰਤ ਸਮੇਤ ਪੂਰੀ ਦੁਨੀਆ ਚ ਸਰਵਰ-ਡਾਊਨ ਹੋ ਜਾਣ ਕਾਰਨ ਬੁੱਧਵਾਰ ਸ਼ਾਮ ਵਿਸ਼ਵ ਪੱਧਰ ’ਤੇ ਲੋਕਾਂ ਨੂੰ ਮੁ਼ਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਰ-ਡਾਊਨ ਹੋਣ ਕਾਰਨ ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਕਿ ਨਾ ਤਾਂ ਫ਼ੋਟੋ ਡਾਊਨਲੋਡ ਹੋ ਰਹੀ ਹੈ ਤੇ ਨਾ ਹੀ ਵੀਡੀਓ ਡਾਊਨਲੋਡ ਹੋ ਰਿਹਾ ਹੈ।

 

ਰਿਪੋਰਟ ਦੀ ਮੰਨੀਏ ਤਾਂ ਬੁੱਧਵਾਰ ਦੀ ਸ਼ਾਮ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਚ ਫੇਸਬੁੱਕ, ਵੱਟਸਐਪ ਤੇ ਇੰਸਟਾਗ੍ਰਾਮ ਡਾਊਨ ਹੋ ਗਿਆ। ਯੂਰਪ, ਅਮਰੀਕਾ, ਦੱਖਣੀ ਅਮਰੀਕਾ ਤੇ ਜਾਪਾਨ ਦੇ ਲੋਕਾਂ ਨੇ ਵੀ ਟਵਿੱਟਰ ’ਤੇ ਆਪਣੀ ਦਿਕਤਾਂ ਦੀ ਜਾਣਕਾਰੀ ਦਿੱਤੀ।

 

ਫ਼ੇਸੁਬੁੱਕ ਨੇ ਦ ਸਨ ਨੂੰ ਪੁਸ਼ਟੀ ਕੀਤੀ ਕਿ ਉਸ ਦੇ ਐਪਸ ਚ ਕੁਝ ਸਮੱਸਿਆ ਹੈ ਤਾਂ ਇਸ ਨੂੰ ਠੀਕ ਕਰਨ ਲਈ ਜਿੰਨੀ ਛੇਤੀ ਹੋ ਸਕੇ ਕੰਮ ਕੀਤਾ ਜਾ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp Facebook Instagrams Server-Down Distresses of Many Countries