ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਵਾਹ ਵਾਲੇ ਮੈਸਜ਼ ਦੇ ਮੂਲ ਸਰੋਤ ਦੀ ਜਾਣਕਾਰੀ ਦੇਣ ਤੋਂ ਵਟਸਐਪ ਦੀ ਨਾਂਹ

ਮੈਸਜ਼ ਦੇ ਮੂਲ ਸਰੋਤ ਦੀ ਜਾਣਕਾਰੀ ਦੇਣ ਤੋਂ ਵਟਸਐਪ ਦੀ ਨਾਂਹ

ਸੋਸ਼ਲ ਨੈਟਵਰਕਿੰਗ ਐਪ ਵਟਸਐਪ ਨੇ ਆਪਣੇ ਪਲੇਟਫਾਰਮ `ਤੇ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਅਤੇ ਇਸਦੀ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਨੇ ਵਟਸਐਪ `ਤੇ ਅਫਵਾਹ ਫੈਲਾਉਣ ਨਾਲ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਦੇ ਬਾਅਦ ਕੰਪਨੀ ਨੂੰ ਅਜਿਹਾ ਤੰਤਰ ਵਿਕਸਿਤ ਕਰਨ ਨੂੰ ਕਿਹਾ ਸੀ, ਜਿਸ ਨਾਲ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਇਆ ਜਾ ਸਕੇ।


ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਸਾਫਟਵੇਅਰ ਬਣਾਉਣ ਨਾਲ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕੂਟਭਾਸ਼ਾ ਪ੍ਰਭਾਵਿਤ ਹੋਵੇਗੀ ਅਤੇ ਵਟਸਐਪ ਦੀ ਨਿੱਜੀ ਪ੍ਰਕਿਰਤੀ `ਤੇ ਵੀ ਅਸਰ ਪਵੇਗਾ। ਇਸ ਦੇ ਨਾਲ ਹੀ ਇਸਦੀ ਦੁਰਵਰਤੋਂ ਦੀ ਹੋਰ ਜਿ਼ਆਦਾ ਸੰਭਾਵਨਾ ਪੈਦਾ ਹੋਵੇਗੀ ਅਤੇ ਅਸੀਂ ਨਿੱਜੀ ਸੁਰੱਖਿਆ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਕੰਪਨੀ ਅਜਿਹਾ ਸਾਫਟਵੇਅਰ ਵਿਕਸਿਤ ਨਹੀਂ ਕਰ ਸਕਦੀ। ਸਾਡਾ ਧਿਆਨ ਭਾਰਤ `ਚ ਦੂਜਿਆ ਦੇ ਨਾਲ ਮਿਲਕੇ ਕੰਮ ਕਰਨਾ ਅਤੇ ਲੋਕਾਂ ਨੂੰ ਗਲਤ ਸੂਚਨਾ ਦੇ ਬਾਰੇ `ਚ ਸਿੱਖਿਅਤ ਕਰਨ `ਤੇ ਹੈ। ਇਸ ਰਾਹੀਂ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹਾਂ। ਵਟਸਐਪ ਦੇ ਪ੍ਰਮੁੱਖ ਕ੍ਰਿਸ ਡੇਨੀਅਲ ਇਸੇ ਹਫ਼ਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮਿਲੇ ਸਨ, ਜਿਨ੍ਹਾਂ ਵਿਚਕਾਰ ਅਫਵਾਹ ਵਾਲੇ ਮੈਸੇਜ਼ਾਂ ਨੂੰ ਰੋਕਣ ਸਬੰਧੀ ਗੱਲਬਾਤ ਹੋਈ ਸੀ।


ਦੁਨੀਆ ਭਰ `ਚ ਵਟਸਐਪ ਦੇ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਰੀਬ ਡੇਢ ਅਰਬ ਹੈ। ਭਾਰਤ ਕੰਪਨੀ ਦੇ ਲਈ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 20 ਕਰੋੜ ਤੋਂ ਜਿ਼ਆਦਾ ਹੈ।

 

ਨਿੱਜੀ ਸੁਰੱਖਿਆ ਨਹੀਂ ਰਹੇਗੀ


ਵਟਸਐਪ ਵੱਲੋਂ ਕਿਹਾ ਗਿਆ ਕਿ ਮੈਸੇਜ਼ ਦੇ ਮੂਲ ਸਰੋਤ ਦਾ  ਖੁਲਾਸਾ ਹੋਣ ਨਾਲ ਖਪਤਕਾਰਾਂ ਦੀ ਨਿੱਜੀ ਸੁਰੱਖਿਆ ਭੰਗ ਹੋ ਜਾਵੇਗੀ। ਲੋਕ ਵਟਸਐਪ ਰਾਹੀਂ ਸਾਰੇ ਤਰ੍ਹਾਂ ਦੀ ਸੰਵੇਦਨਸ਼ੀਲ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਨਿਰਭਰ ਹਨ। ਚਾਹੇ ਉਹ ਉਨ੍ਹਾਂ ਦੇ ਡਾਕਟਰ ਹੋਣ, ਬੈਂਕ ਜਾਂ ਪਰਿਵਾਰ ਦੇ ਮੈਂਬਰ ਹੋਣ। ਅਜਿਹੇ `ਚ ਜੇਕਰ ਇਨ੍ਹਾਂ ਦੇ ਸਰੋਤਾਂ ਦਾ ਖੁਲਾਸਾ ਹੋਇਆ ਤਾਂ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ।

 

ਅਫਵਾਹ ਰੋਕਣਾ ਮੁੱਖ ਨਿਸ਼ਾਨਾ 


ਸਰਕਾਰ ਦਾ ਮੁੱਖ ਨਿਸ਼ਾਨਾ ਸੋਸ਼ਲ ਮੀਡੀਆ ਪਲੇਟਫਾਰਮ ਮਸਲਨ ਫੇਸਬੁੱਕ, ਟਵੀਟ ਅਤੇ ਵਟਸਐਪ ਨਾਲ ਫਰਜ਼ੀ ਖਬਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਹੈ। ਪਿਛਲੇ ਕੁਝ ਮਹੀਨੇ `ਚ ਵਟਸਐਪ ਦੇ ਮੰਚ ਨਾਲ ਕਈ ਫਰਜੀ ਸੂਚਨਾਵਾਂ ਦਾ ਪ੍ਰਸਾਰ ਹੋਇਆ ਜਿਸ ਨਾਲ ਦੇਸ਼ `ਚ ਭੀੜ ਦੀ ਹਿੰਸਾ ਦੇ ਮਾਮਲੇ ਵਧ ਗਏ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp Says No To Tracing Fake News Wont Weaken Privacy Protections