ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆਂ ਭਰ 'ਚ ਡਾਊਨ ਹੋਇਆ WhatsApp, ਯੂਜ਼ਰ ਪ੍ਰੇਸ਼ਾਨ

ਸੋਸ਼ਲ ਮੀਡੀਆ ਮੈਸੇਜਿੰਗ ਐਪ ਵੱਟਸਐਪ ਯੂਜਰਾਂ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਵੱਟਸਐਪ ਦੀਆਂ ਕੁਝ ਸੇਵਾਵਾਂ ਪ੍ਰਭਾਵਿਤ ਹੋਈਆਂ। ਕਈ ਯੂਜਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਦੋਸਤਾਂ ਨੂੰ ਵੱਟਸਐਪ 'ਤੇ ਤਸਵੀਰਾਂ ਅਤੇ ਵੋਇਸ ਮੈਸੇਜ਼ ਨਹੀਂ ਭੇਜ ਪਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਵੱਟਸਐਪ 'ਚ ਐਤਵਾਰ ਸ਼ਾਮ 4 ਵਜੇ ਦੇ ਕਰੀਬ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।
 

ਜ਼ਿਕਰਯੋਗ ਹੈ ਕਿ ਵੱਟਸਐਪ ਦੁਨੀਆਂ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਹੈ। ਇਸ ਦੇ ਥੋੜੇ ਸਮੇਂ ਲਈ ਡਾਊਨ ਹੋਣ 'ਤੇ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਐਤਵਾਰ ਨੂੰ ਯੂਜਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਤਸਵੀਰਾਂ, ਜਿਫ, ਸਟਿੱਕਰ ਅਤੇ ਵੀਡੀਓ ਭੇਜ ਜਾਂ ਪ੍ਰਾਪਤ ਨਹੀਂ ਕਰ ਪਾ ਰਹੇ ਹਨ। ਹਾਲਾਂਕਿ ਇਸ ਦੌਰਾਨ ਵੱਟਸਐਪ 'ਤੇ ਮੈਸੇਜ ਕਰਨ 'ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।
 

Downdetector ਦੇ ਮੁਤਾਬਿਕ ਵੱਟਸਐਪ ਯੂਜਰਾਂ ਨੇ ਸ਼ਾਮ 4 ਵਜੇ ਤੋਂ ਬਾਅਦ ਐਪ 'ਤੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ਼ਾਮ 5 ਵਜੇ ਤੱਕ ਆਊਟੇਜ਼ ਖਬਰਾਂ ਦੇ ਢੇਰ ਲੱਗ ਗਏ।  Downdetector ਵੱਲੋਂ ਜਾਰੀ ਕੀਤੇ ਗਏ ਆਊਟੇਜ਼ ਗ੍ਰਾਫ ਅਨੁਸਾਰ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ WhatsApp ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਸਨ।

 

 

ਇਸ ਦੌਰਾਨ ਭਾਰਤ, ਬ੍ਰਾਜ਼ੀਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਮੱਧ-ਪੂਰਬ ਦੇ ਕੁਝ ਹਿੱਸਿਆਂ ਵਿੱਚ ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ WhatsApp ਯੂਜਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਦੇ ਅਨੁਸਾਰ ਯੂਰਪ ਦੇ ਕਈ ਦੇਸ਼ਾਂ 'ਚ ਵੀ ਵੱਟਸਐਪ ਡਾਊਨ ਰਿਹਾ ਸੀ।
 

ਜ਼ਿਕਰਯੋਗ ਹੈ ਕਿ ਯੂਜ਼ਰਾਂ ਨੂੰ ਸਾਲ 2019 'ਚ ਵੀ ਵੱਟਸਐਪ 'ਚ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਵੀ ਫੇਸਬੁੱਕ, ਵੱਟਸਐਪ ਅਤੇ ਇੰਸਟਾਗ੍ਰਾਮ ਯੂਜਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਇਨ੍ਹਾਂ ਐਪਸ 'ਤੇ ਫੋਟੋਆਂ, ਵੀਡੀਓ ਜਾਂ ਹੋਰ ਫਾਈਲਾਂ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp struck down with server issues worldwide