ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਕਣਕ-ਖਰੀਦ ਦਾ ਆਇਆ ਅੰਕੜਾ

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਹਰਿਆਣਾ ਦੇ ਖਰੀਦ ਕੇਂਦਰਾਂ ਵਿਚ 25,550 ਕਿਸਾਨਾਂ ਤੋਂ 2.82 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ। ਇਸ ਦੇ ਨਾਲ ਸੂਬੇ ਵਿਚ ਪਿਛਲੇ 14 ਦਿਨਾਂ ਵਿਚ 3,34,901 ਕਿਸਾਨਾਂ ਤੋਂ 53.63 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।


ਉਨਾਂ ਇਹ ਵੀ ਕਿਹਾ ਕਿ ਅੱਜ ਸੂਬੇ ਦੇ 163 ਖਰੀਦ ਕੇਂਦਰਾਂ ਵਿਚ 6906 ਕਿਸਾਨਾਂ ਤੋਂ 18,505.72 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਅਤੇ 1,65,899 ਕਿਸਾਨਾਂ ਤੋਂ ਕੁਲ 4.58 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ।


ਉਨਾਂ ਅੱਗੇ ਦਸਿਆ ਕਿ ਖਰੀਦ ਕੇਂਦਰਾਂ ਵਿਚ ਛੋਲੇ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤਕ 701 ਕਿਸਾਨਾਂ ਤੋਂ 1427.97 ਮੀਟ੍ਰਿਕ ਟਨ ਛੋਲਿਆਂ ਦੀ ਖਰੀਦ ਕੀਤੀ ਜ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wheat procurement figures in Haryana