ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

14 ਸਾਲਾ ਧੀ ਨੇ 12 ਸਾਲਾ ਮਗਰੋਂ ਪਤੀ-ਪਤਨੀ ਨੂੰ ਇੰਝ ਕੀਤਾ ‘ਇਕ’

ਫੈਮਲੀ ਕੋਰਟ ਚ ਸ਼ਨਿੱਚਰਵਾਰ ਨੂੰ ਇਕ ਬੇਹਦ ਦਿਲ ਨੂੰ ਛੂਹਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ। 8ਵੀਂ ਜਮਾਤ ਚ ਪੜ੍ਹਨ ਵਾਲੀ 14 ਸਾਲ ਦੀ ਇਕ ਬੱਚੀ ਦੀਆਂ ਅੱਖਾਂ ਹੰਝੂਆਂ ਨਾਲ ਭਰੀ ਹੋਈ ਸੀ। ਇਹ ਹੰਝੂ ਦੁੱਖ ਦੇ ਨਹੀਂ ਬਲਕਿ 12 ਸਾਲਾ ਮਗਰੋਂ ਆਪਣੇ ਪਿਤਾ ਨੂੰ ਪਾਉਣ ਦੀ ਖੁਸ਼ੀ ਦੇ ਸਨ। ਮੌਕਾ ਸੀ ਝਾਰਖੰਡ ਦੀ ਰਾਜਧਾਨੀ ਚ ਰਾਂਚੀ ਚ ਰਾਸ਼ਟਰੀ ਲੋਕ ਅਦਾਲਤ ਚ 12 ਸਾਲਾਂ ਤੋਂ ਵੱਖ ਰਹਿ ਰਹੇ ਪਤੀ-ਪਤਨੀ ਵਿਚਾਲੇ ਵਿਵਾਦ ਹੱਲ ਕਰਨ ਦਾ।

 

ਧੀ ਨੇ ਜਦੋਂ ਪਿਤਾ ਨੂੰ ਦੇਖਿਆ ਤਾਂ ਪਿਓ ਦੇ ਗੱਲ ਲੱਗ ਕੇ ਫੁੱਟ-ਫੁੱਟ ਕੇ ਰੋਣ ਲਗੀ। ਧੀ ਨੇ ਪਿਓ ਨੂੰ ਕਿਹਾ, ਪਾਪਾ ਹੁਣ ਬਹੁਤ ਹੋ ਗਿਆ, ਹੁਣ ਅਸੀਂ ਤੁਹਾਡੇ ਕੋਲੋਂ ਦੂਰ ਨਹੀਂ ਰਹਿ ਸਕਦੇ। ਹਰੇਕ ਪਲ ਸਾਨੂੰ ਤੁਹਾਡੀ ਯਾਦ ਆਉਂਦੀ ਹੈ। ਮੰਮੀ ਵੀ ਤੁਹਾਨੂੰ ਬਹੁਤ ਯਾਦ ਕਰਦੀ ਹਨ।

 

ਧੀ ਦੀ ਗੱਲ ਸੁਣਦਿਆਂ ਸੀ ਪਿਓ ਪੁਰਾਣੀਆਂ ਸਾਰੀਆਂ ਗੱਲਾਂ ਭੁੱਲ ਗਿਆ ਤੇ ਧੀ ਨੂੰ ਆਪਣੇ ਗੱਲ ਨਾਲ ਲਾ ਕੇ ਪਿਓ ਵੀ –ਫੁੱਟ-ਫੁੱਟ ਕੇ ਰੋਣ ਲੱਗ ਪਿਆ। ਇਸ ਧੀ ਦੀ ਭਾਵੁਕ ਅਪੀਲ ਨੇ 12 ਸਾਲਾਂ ਦੀ ਦੂਰੀ ਨੂੰ ਮਿੰਟਾਂ ਚ ਮਿਟਾ ਦਿੱਤਾ। ਧੀ ਨੂੰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਸੀ ਕਿ ਹੁਣ ਉਸ ਨੂੰ ਮਾਂ ਦੇ ਨਾਲ ਪਿਓ ਦਾ ਵੀ ਲਾਡ-ਪਿਆਰ ਮਿਲੇਗਾ। ਦੋਨਾਂ ਨੂੰ ਮਿਲਾਉਣ ਚ ਐਡੀਸ਼ਨਲ ਚੀਫ਼ ਜੱਜ ਪ੍ਰੇਮਲਤਾ ਤ੍ਰਿਪਾਠੀ ਅਤੇ ਬੁਲਾਰਾ ਵੀਣਾਪਾਣੀ ਬੈਨਰਜੀ ਦੀ ਮਹੱਤਵਪੂਰਨ ਭੂਮਿਕਾ ਰਹੀ।

 

ਦੱਸਣਯੋਗ ਹੈ ਕਿ ਪਤੀ ਨੂੰ ਆਪਣੀ ਪਤਨੀ ਤੇ ਸ਼ੱਕ ਕਰਨ ਦੀ ਬੀਮਾਰੀ ਸੀ ਜਿਸ ਕਾਰਨ ਉਹ ਆਪਣੀ ਪਤਨੀ ਤੋਂ ਬੱਚੀ ਦੇ 2 ਸਾਲਾ ਮਗਰੋਂ ਹੀ ਵੱਖ ਹੋ ਗਿਆ ਸੀ। ਪਤੀ ਨੇ ਤਲਾਕ ਲਈ ਮੁਕੱਦਮਾ ਦਾਇਰ ਕੀਤਾ ਜਦਕਿ ਪਤਨੀ ਨੇ ਗੁਜ਼ਾਰਾ ਭੱਤਾ ਦੇਣ ਲਈ ਕੋਰਟ ਚ ਅਰਜ਼ੀ ਦਾਇਰ ਕੀਤੀ ਸੀ।

 

ਪਤੀ ਬੱਚੀ ਦਾ ਡੀਐਨਏ ਟੈਸਟ ਕਰਾਉਣ ਦੀ ਆਗਿਆ ਚਾਹੁੰਦਾ ਸੀ ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ। ਤਲਾਕ ਦੀ ਅਰਜ਼ੀ ਵੀ ਅਦਾਲਤ ਨੇ ਖਾਰਿਜ ਕਰ ਦਿੱਤੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:when 14 year old daughter brought mother to father together after 12 years in court know the full case