ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਅਹਿਮਦਾਬਾਦ ’ਚ ਯਾਤਰੀ ਹਵਾਈ ਜਹਾਜ਼ ’ਚ ਜਾ ਵੜਿਆ ਕਬੂਤਰ

…ਜਦੋਂ ਅਹਿਮਦਾਬਾਦ ’ਚ ਯਾਤਰੀ ਹਵਾਈ ਜਹਾਜ਼ ’ਚ ਜਾ ਵੜਿਆ ਕਬੂਤਰ

ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਗੋ–ਏਅਰ ਦੀ ਉਡਾਣ ਜੀ8–702 ਕੱਲ੍ਹ ਸ਼ੁੱਕਰਵਾਰ ਨੂੰ ਹਾਲੇ ਰਵਾਨਾ ਹੀ ਹੋਈ ਸੀ ਕਿ ਐਨ ਉਸੇ ਵੇਲੇ ਇੱਕ ਕਬੂਤਰ ਜਹਾਜ਼ ’ਚ ਘੁਸ ਗਿਆ ਤੇ ਇੱਧਰ–ਉੱਧਰ ਉੱਡਣ ਲੱਗ ਪਿਆ। ਇਹ ਵੇਖ ਕੇ ਜਹਾਜ਼ ਦੇ ਅਮਲੇ ਦੇ ਮੈਂਬਰਾਂ ਤੇ ਯਾਤਰੀਆਂ ’ਚ ਹਲਚਲ ਮਚ ਗਈ।

 

 

ਬਾਅਦ ’ਚ ਉਡਾਣ ਦਾ ਗੇਟ ਖੋਲ੍ਹ ਕੇ ਕਬੂਤਰ ਨੂੰ ਬਾਹਰ ਕੱਢਿਆ ਗਿਆ। ਇੰਨੇ ਨੂੰ ਯਾਤਰੀਆਂ ਨੇ ਆਪਣੇ ਮੋਬਾਇਲ ਫ਼ੋਨਾਂ ਨਾਲ ਇਸ ਘਟਨਾ ਦਾ ਵਿਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਦਿੱਤਾ। ਉਡਾਣ ਆਪਣੇ ਨਿਰਧਾਰਤ ਸਮੇਂ ਸ਼ਾਮੀਂ 6:15 ਵਜੇ ਦੀ ਥਾਂ 6:45 ਵਜੇ ਜੈਪੁਰ ਹਵਾਈ ਅੱਡੇ ’ਤੇ ਪੁੱਜੀ।

 

 

ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਇਸ ਉਡਾਣ ਨੂੰ ਸ਼ੁੱਕਰਵਾਰ ਸ਼ਾਮੀਂ ਲਗਭਗ 4:30 ਵਜੇ ਐਪ੍ਰਿਨ ਉੱਤੇ ਲਿਆਂਦਾ ਗਿਆ ਸੀ।

 

 

ਸਾਰੇ ਯਾਤਰੂ ਆਪੋ–ਆਪਣੀਆਂ ਸੀਟਾਂ ਉੱਤੇ ਬੈਠ ਚੁੱਕੇ ਸਨ। ਜਹਾਜ਼ ਦੇ ਸਾਰੇ ਗੇਟ ਬੰਦ ਹੋ ਚੁੱਕੇ ਸਨ। ਯਾਤਰੀਆਂ ਨੇ ਆਪਣੀਆਂ ਬੈਲਟਾਂ ਵੀ ਬੰਨ੍ਹ ਲਈਆਂ ਸਨ। ਇਸ ਨੇ ਸ਼ਾਮੀਂ 4:50 ਵਜੇ ਟੇਕ–ਆੱਫ਼ ਲਈ ਰਨਵੇਅ ਉੱਤੇ ਪੁੱਜਣਾ ਸੀ। ਤਦ ਜਿਵੇਂ ਹੀ ਇੱਕ ਯਾਤਰੀ ਨੇ ਆਪਣਾ ਹੈਂਡ–ਬੈਗ ਰੱਖਣ ਲਈ ਉਡਾਣ ਦੀ ਲਗੇਜ–ਸ਼ੈਲਫ਼ ਨੂੰ ਖੋਲ੍ਹਿਆ, ਉਸ ਵਿੱਚੋਂ ਇੱਕ ਕਬੂਤਰ ਨਿੱਕਲਿਆ ਤੇ ਅੰਦਰ ਉਡਾਰੀਆਂ ਭਰਨ ਲੱਗਾ।

 

 

ਤਦ ਯਾਤਰੀਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਅਮਲੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਤਦ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਗੇਟ ਖੋਲ੍ਹਿਆ ਗਿਆ। ਕਬੂਤਰ ਨੂੰ ਕਾਫ਼ੀ ਮਿਹਨਤ ਨਾਲ ਜਹਾਜ਼ ’ਚੋਂ ਬਾਹਰ ਕੱਢਿਆ ਗਿਆ।

 

 

ਇਸ ਘਟਨਾ ਨਾਲ ਹਵਾਈ ਅੱਡੇ ਤੇ ਏਅਰਲਾਈਨਜ਼ ਪ੍ਰਸ਼ਾਸਨ ਦੇ ਮੇਂਟੀਨੈਂਸ ਸਿਸਟਮ ਦੀ ਪੋਲ ਖੁੱਲ੍ਹ ਗਈ। ਉਡਾਣਾਂ ਭਰ ਰਹੇ ਹਵਾਈ ਜਹਾਜ਼ਾਂ ਨਾਲ ਪੰਛੀਆਂ ਦਾ ਟਕਰਾਉਣਾ ਤਾਂ ਆਮ ਗੱਲ ਹੈ ਪਰ ਕਿਸੇ ਜਹਾਜ਼ ਦੇ ਮੁੱਖ ਕੈਬਿਨ ਦੇ ਅੰਦਰ ਪੰਛੀ ਦਾ ਘੁਸਣਾ ਸ਼ਾਇਦ ਪਹਿਲੀ ਘਟਨਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When a pigeon entered in a passenger Aircraft at Ahmedabad Airport