ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉਧਾਰ ਦਿੱਤੇ ਰੁਪਏ ਮੰਗੇ, ਤਾਂ ਦੋ ਭਰਾਵਾਂ ਦਾ ਕਰ ਦਿੱਤਾ ਕਤਲ, ਪਿਓ ਫੱਟੜ

​​​​​​​ਉਧਾਰ ਦਿੱਤੇ ਰੁਪਏ ਮੰਗੇ, ਤਾਂ ਦੋ ਭਰਾਵਾਂ ਦਾ ਕਰ ਦਿੱਤਾ ਕਤਲ, ਪਿਓ ਫੱਟੜ

ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੇ ਉੱਤਰ ਥਾਣਾ ਇਲਾਕੇ ਵਿੱਚ ਉਧਾਰ ਦਿੱਤੇ ਰੁਪਏ ਮੰਗਣ ਉੱਤੇ ਨੌਜਵਾਨ ਨੇ ਦੋ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦਾ ਪਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਆਗਰਾ ਰੈਫ਼ਰ ਕੀਤਾ ਗਿਆ ਹੈ।

 

 

ਇਹ ਘਟਨਾ ਚਾਰ ਸਾਲ ਪਹਿਲਾਂ ਉਧਾਰ ਦਿੱਤੇ 80,000 ਰੁਪਏ ਮੰਗਣ ਕਾਰਨ ਵਾਪਰੀ। ਨੌਜਵਾਨ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

 

 

ਸੁਦਾਮਾ ਨਗਰ ਨਿਵਾਸੀ ਮੁਕੇਸ਼ ਪੁੱਤਰ ਰਾਜਪਾਲ ਤੋਂ ਚਾਰ ਸਾਲ ਪਹਿਲਾਂ ਮੁਹੱਲੇ ਦੇ ਹੀ ਸੋਨਵੀਰ ਨੇ 80 ਹਜ਼ਾਰ ਰੁਪਏ ਉਧਾਰ ਲਏ ਸਨ। ਕਈ ਵਾਰ ਮੰਗਣ ਉੱਤੇ ਵੀ ਉਸ ਨੇ ਉਹ ਰੁਪਏ ਮੋੜੇ ਨਹੀਂ ਸਨ। ਇਨ੍ਹਾਂ ਰੁਪਿਆਂ ਨੂੰ ਲੈ ਕੇ ਕਈ ਵਾਰ ਉਨ੍ਹਾਂ ਵਿਚਾਲੇ ਝਗੜੇ ਵੀ ਹੁੰਦੇ ਰਹੇ।

 

 

ਸੋਨਵੀਰ ਨੇ ਐਤਵਾਰ ਨੂੰ ਰੁਪਏ ਦੇਣ ਲਈ ਉਨ੍ਹਾਂ ਲੋਕਾਂ ਨੂੰ ਸੱਦਿਆ। ਇਸ ਤੋਂ ਬਾਅਦ ਮੁਕੇਸ਼ ਦੇ ਪਿਤਾ ਰਾਜਪਾਲ ਆਪਣੇ ਪੁੱਤਰ ਮਹੇਸ਼ ਤੇ ਰਾਕੇਸ਼ ਨੂੰ ਲੈ ਕੇ ਸੋਨਵੀਰ ਦੇ ਘਰ ਪੁੱਜ ਗਏ। ਇਸ ਤੋਂ ਪਹਿਲਾਂ ਸੋਨਵੀਰ ਨੇ ਆਪਣੇ ਘਰ ਦਾ ਬੂਹਾ ਬੰਦ ਕਰ ਦਿੱਤਾ ਸੀ। ਪਿਤਾ–ਪੁੱਤਰਾਂ ਨੇ ਉੱਥੇ ਪੁੱਜ ਕੇ ਉਸਦਾ ਬੂਹਾ ਖੜਕਾਉਂਦਿਆਂ ਉਸ ਨੂੰ ਆਵਾਜ਼ ਦਿੱਤੀ।

 

 

ਆਵਾਜ਼ ਸੁਣ ਕੇ ਸੋਨਵੀਰ ਘਰ ਦੀ ਛੱਤ ਉੱਤੇ ਚੜ੍ਹ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੋਨਵੀਰ ਨੇ ਛੱਤ ਤੋਂ ਪਿਤਾ ਤੇ ਪੁੱਤਰਾਂ ਉੱਤੇ ਰਿਵਾਲਵਰ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਨਾਲ ਪਿਤਾ ਤੇ ਪੁੱਤਰ ਜ਼ਖ਼ਮੀ ਹੋ ਕੇ ਡਿੱਗ ਪਏ। ਉਨ੍ਹਾਂ ਦੇ ਡਿੱਗਦਿਆਂ ਹੀ ਸੋਨਵੀਰ ਉੱਥੋਂ ਨੱਸ ਗਿਆ।

 

 

ਤਿੰਨੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰ ਨੇ ਮਹੇਸ਼ (35) ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਰਾਜਪਾਲ ਤੇ ਭਰਾ ਰਾਕੇਸ਼ ਦੀ ਹਾਲਤ ਗੰਭੀਰ ਵੇਖ ਕੇ ਉਨ੍ਹਾਂ ਨੂੰ ਆਗਰਾ ਰੈਫ਼ਰ ਕੀਤਾ ਗਿਆ। ਆਗਰਾ ਲਿਜਾਂਦੇ ਸਮੇਂ ਰਾਹ ਵਿੱਚ ਰਾਕੇਸ਼ ਨੇ ਵੀ ਦਮ ਤੋੜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When asked to return borrowed money two brothers murdered father injured