ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ `ਚ ਮੁੜ ਭਾਜਪਾ ਦੀ ਸਰਕਾਰ ਆਉਣ `ਤੇ ਘੁਸਪੈਠੀਏ ਹੋਣਗੇ ਬਾਹਰ : ਅੰਮਿਤ ਸ਼ਾਹ

ਕੇਂਦਰ `ਚ ਮੁੜ ਭਾਜਪਾ ਦੀ ਸਰਕਾਰ ਆਉਣ `ਤੇ ਘੁਸਪੈਠੀਏ ਹੋਣਗੇ ਬਾਹਰ : ਅੰਮਿਤ ਸ਼ਾਹ

ਭਾਰਤੀ ਜਨਤਾ ਪਾਰਟੀ ਪ੍ਰਧਾਨ ਅੰਮਿਤ ਸ਼ਾਹ ਨੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ `ਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਆਪਣਾ ‘ਵੋਟ ਬੈਂਕ` ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਲ 2019 `ਚ ਕੇਂਦਰ `ਚ ਭਾਜਪਾ ਦੀ ਸਰਕਾਰ ਬਣਨ `ਤੇ ਸਾਰੇ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾਵੇਗਾ।


ਸ਼ਾਹ ਇੱਥੇ ਭਾਰਤੀ ਜਨਤਾ ਯੂਵਾ ਮੋਰਚਾ ਵੱਲੋਂ ਆਯੋਜਿਤ ਯੂਵਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2022 `ਚ ਆਜ਼ਾਦੀ ਦੇ 75ਵੀਂ ਵਰ੍ਹੇਗੰਢ `ਤੇ ਅਜਿਹਾ ਕੋਈ ਗਰੀਬ ਦਾ ਘਰ ਨਹੀਂ ਹੋਵੇਗਾ, ਜਿਸ `ਚ ਚੁੱਲ੍ਹਾ ਨਾ ਹੋਵੇ। ਹਰ ਗਰੀਬ ਲਈ ਪਖਾਨੇ ਹੋਣਗੇ। ਘੁਸਪੈਠੀਏ ਦੇਸ਼ ਤੋਂ ਬਾਹਰ ਹੋਣਗੇ।


ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਘੁਸਪੈਠੀਆਂ ਨੂੰ ਕਾਂਗਰਸ ਤੋਂ ਲੈ ਕੇ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਸਰਕਾਰ ਵੋਟ ਬੈਂਕ ਸਮਝਦੀ ਸੀ। ਘੁਸਪੈਠੀਆਂ ਦੇ ਮੁੱਦੇ `ਤੇ ਸੰਸਦ `ਚ ਵੀ ਇਨ੍ਹਾਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਰੋਣਾ ਰੋਇਆ, ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ `ਚ ਐਨਆਰਸੀ ਦੇ ਬਾਅਦ ਘੁਸਪੈਠੀਆਂ ਨੂੰ ਪਹਿਚਾਣ ਕਰ ਬਾਹਰ ਕਰਨ ਦਾ ਰਾਸਤਾ ਮਜ਼ਬੂਤ ਕੀਤਾ ਹੈ।


ਉਨ੍ਹਾਂ ਕਿਹਾ ਕਿ 2019 `ਚ ਮੋਦੀ ਦੀ ਅਗਵਾਈ `ਚ ਭਾਜਪਾ ਸਰਕਾਰ ਸੱਤਾ `ਚ ਆਉਣ `ਤੇ ਸਾਰੇ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇਗਾ। ਕਾਂਗਰਸ `ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਪਾਰਟੀ `ਚ ਖੁਦ ਲੋਕਤੰਤਰ ਨਹੀਂ ਹੈ, ਅਜਿਹੀ ਪਾਰਟੀ ਦੇਸ਼ `ਚ ਲੋਕਤੰਤਰ ਦੀ ਰੱਖਿਆ ਕਿਵੇਂ ਕਰ ਸਕਦੀ ਹੈ, ਉਹ ਦੇਸ਼ ਦਾ ਵਿਕਾਸ ਨਹੀਂ ਕਰ ਸਕਦੀ, ਉਹ ਤਾਂ ਕੇਵਲ ਆਪਣੀ ਕੁਰਸੀ ਬਚਾਵੁਣ `ਚ ਲੱਗੀ ਰਹਿੰਦੀ ਹੈ।


ਮੱਧ ਪ੍ਰਦੇਸ਼ ਸਬੰਧੀ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ `ਚ ਸਿ਼ਵਰਾਜ ਸਿੰਘ ਚੌਹਾਨ ਸਰਕਾਰ ਦੇ 14 ਸਾਲ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਸਾਢੇ ਚਾਰ ਸਾਲ ਦਾ ਕਾਰਜਕਾਲ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ `ਤੇ ਭਾਰੂ ਹੈ। ਇਨ੍ਹਾਂ ਸਰਕਾਰਾਂ `ਚ ਵਿਕਾਸ ਦੀ ਗਤੀ ਵਧੀ ਹੈ। ਪਿੰਡਾਂ `ਚ 24 ਘੰਟੇ ਬਿਜਲੀ, ਗਰੀਬਾਂ ਨੂੰ ਗੈਸ ਚੁੱਲ੍ਹਾ ਆਦਿ ਯੋਜਨਾਵਾਂ `ਤੇ ਅਮਲ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When BJP will continue in central GOVT no intruders left in country says Amit Shah