ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਜ ’ਤੇ ਦਿੱਤੀ ਰਕਮ ਨਾ ਮੋੜੀ ਤਾਂ ਨੌਜਵਾਨ ਨੂੰ ਕਾਰ ਹੇਠਾਂ ਦੇ ਕੇ ਕੁਚਲ ਦਿੱਤਾ

ਬੰਟੀ ਹਸੀਜਾ

ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਸਾਈਬਰ ਸ਼ਹਿਰ ਗੁਰੂਗ੍ਰਾਮ (ਗੁੜਗਾਓਂ) ਦੇ ਸੈਕਟਰ 12 ’ਚ ਬੀਤੀ 8 ਫ਼ਰਵਰੀ ਦੀ ਸਵੇਰ ਨੂੰ ਇੱਕ ਨੌਜਵਾਨ ਦੀ ਲਹੂ ਨਾਲ ਲਥਪਥ ਲਾਸ਼ ਮਿਲੀ ਸੀ। ਉਸ ਦੀ ਸ਼ਨਾਖ਼ਤ ਬੰਟੀ ਹਸੀਜਾ ਵਜੋਂ ਹੋਈ ਸੀ। ਹੁਣ ਪੁਲਿਸ ਇਸ ਕਤਲ ਕਾਂਡ ਦੀ ਤਹਿ ਤੱਕ ਪੁੱਜ ਗਈ ਹੈ।

 

 

ਪੁਲਿਸ ਮੁਤਾਬਕ ਬੰਟੀ ਦਾ ਕਤਲ ਵਿਆਜ ’ਤੇ ਲਏ ਗਏ ਰੁਪਏ ਨਾ ਮੋੜਨ ਕਾਰਨ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ’ਚ ਮੁਲਜ਼ਮ ਲਵਣ ਉਰਫ਼ ਵਿਜੇ ਬਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮ ਲਵਣ ਨੂੰ ਕੱਲ੍ਹ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ।

 

 

ਪੁਲਿਸ ਮੁਤਾਬਕ ਵਿਜੇ ਬਤਰਾ ਪਿਛਲੇ ਲੰਮੇ ਸਮੇਂ ਤੋਂ ਵਿਆਜ ’ਤੇ ਪੈਸੇ ਦੇ ਦਾ ਕੰਮ ਕਰ ਰਿਹਾ ਹੈ। ਪੁਲਿਸ ਨੂੰ ਹੁਣ ਆਸ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਰਾਹੀਂ ਕਈ ਹੋਰ ਮਾਮਲਿਆਂ ਦਾ ਖ਼ੁਲਾਸਾ ਹੋ ਸਕਦਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਲਵਣ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

 

 

ਮੁਲਜ਼ਮ ਲਵਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਬੰਟੀ ਹਸੀਜਾ ਨੂੰ ਵਿਆਜ ’ਤੇ 40,000 ਰੁਪਏ ਦਿੱਤੇ ਸਨ। ਉਹ ਰਕਮ ਮੋੜਨ ਲਈ ਉਸ ਨੇ ਬੰਟੀ ਨੂੰ ਕਈ ਵਾਰ ਕਿਹਾ ਸੀ ਪਰ ਉਹ ਮੋੜ ਨਹੀਂ ਰਿਹਾ ਸੀ।

 

 

ਤਦ ਮੁਲਜ਼ਮ ਵਿਜੇ ਬਤਰਾ ਨੇ ਯੋਜਨਾ ਬਣਾ ਕੇ ਹਸੀਜਾ ਨੂੰ ਬੰਟੀ ਨੂੰ ਆਪਣੀ ਵੈਗਨ–ਆਰ ਕਾਰ ’ਚ ਸ਼ਰਾਬ ਪਿਆ ਕੇ ਸਾਰਾ ਦਿਨ ਘੁਮਾਇਆ। ਪੁਲਿਸ ਮੁਤਾਬਕ ਮੁਲਜ਼ਮ ਵਿਜੇ ਬਤਰਾ ਤੇ ਬੰਟੀ ਨੇ ਸ਼ਰਾਬ ਦੇ ਨਸ਼ੇ ’ਚ ਇੱਕ–ਦੂਜੇ ਨੂੰ ਗਾਲ਼ਾਂ ਵੀ ਕੱਢੀਆਂ। ਲਵਣ ਨੇ ਸੈਕਟਰ–12 ’ਚ ਬੰਟੀ ਹਸੀਜਾ ਨੂੰ ਘਰ ਛੱਡਣ ਦੇ ਬਹਾਨੇ ਆਪਣੀ ਗੱਡੀ ’ਚੋਂ ਲਾਹ ਦਿੱਤਾ ਤੇ ਇਸ ਤੋਂ ਬਾਅਦ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।

 

 

ਬੰਟੀ ਸੜਕ ’ਤੇ ਡਿੱਗ ਪਿਆ ਪਰ ਵਿਜੇ ਉਸ ਨੂੰ ਆਪਣੀ ਕਾਰ ਨਾਲ ਕੁਚਲਦਾ ਰਿਹਾ। ਫਿਰ ਉਸ ਨੇ ਮੌਤ ਦਾ ਸਬੂਤ ਮਿਟਾਉਣ ਦਾ ਵੀ ਜਤਨ ਕੀਤਾ। ਉਹ ਘਰੋਂ ਪੈਟਰੋਲ ਲੈ ਕੇ ਆਇਆ ਤੇ ਲਾਸ਼ ਸਾੜਨ ਦਾ ਵੀ ਜਤਨ ਕੀਤਾ। ਇਹ ਸਭ 7 ਫ਼ਰਵਰੀ ਦੀ ਰਾਤ ਨੂੰ ਵਾਪਰਿਆ।

 

 

ਸਵੇਰੇ ਜਦੋਂ ਬੰਟੀ ਦੀ ਲਾਸ਼ ਮਿਲੀ, ਤਦ ਉਸ ਦੇ ਸਰੀਰ ਉੱਤੇ ਸੱਟਾਂ ਅਤੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਨੂੰ ਪੋਸਟ–ਮਾਰਟਮ ਲਈ ਭੇਜਿਆ ਗਿਆ ਤੇ ਨਾਲ ਹੀ ਫ਼ਾਰੈਂਸਿਕ ਟੀਮ ਦੀ ਵੀ ਮਦਦ ਲਈ ਗਈ। ਮ੍ਰਿਤਕ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਉਸ ਦੀ ਲੋਕੇਸ਼ਨ ਲੱਭ ਕੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ। ਤਦ ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਦਿਨ ਉਹ ਸਿਰਫ਼ ਲਵਣ ਉਰਫ਼ ਵਿਜੇ ਬਤਰਾ ਦੇ ਨਾਲ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Borrowed money not returned crushed a youth under car