ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਨੇ ਸਵੀਕਾਰ ਕੀਤਾ J&K ਰਾਜਪਾਲ ਦਾ ਸੱਦਾ, ਪੁੱਛਿਆ ਕਦੋਂ ਆਵਾਂ

ਰਾਹੁਲ ਨੇ ਸਵੀਕਾਰ ਕੀਤਾ J&K ਰਾਜਪਾਲ ਦਾ ਸੱਦਾ, ਪੁੱਛਿਆ ਕਦੋਂ ਆਵਾਂ

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਏਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ‘ਮਾਲਿਕ ਜੀ’ ਕਹਿਕੇ ਸੰਬੋਧਨ ਕੀਤਾ ਹੈ।

 

ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੀਤੇ ਇਕ ਟਵੀਟ ਵਿਚ ਲਿਖਿਆ ਕਿ ‘ਪਿਆਰੇ ਮਾਲਿਕ ਜੀ, ਮੈਂ ਆਪਣੇ ਟਵੀਟ ਉਤੇ ਤੁਹਾਡਾ ਜਵਾਬ ਦੇਖਿਆ।’ ਉਨ੍ਹਾਂ ਲਿਖਿਆ, ‘ਮੈਂ ਜੰਮੂ ਕਸ਼ਮੀਰ ਆ ਕੇ ਲੋਕਾਂ ਨੂੰ ਮਿਲਣ ਲਈ ਤੁਹਾਡੇ ਸੱਦੇ ਨੂੰ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰਦਾ ਹਾਂ। ਇਹ ਦੱਸੋ ਕਿ ਮੈਂ ਕਦੋਂ ਆਵਾਂ?

 

ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਰਾਹੁਲ ਗਾਂਧੀ ਉਤੇ ਦੋਸ਼ ਲਗਾਇਆ ਸੀ ਕਿ ਗਾਂਧੀ ਵਿਰੋਧੀ ਪਾਰਟੀ ਦੇ ਆਗੂਆਂ ਦਾ ਵਫਦ ਲਿਆਉਣ ਦੀ ਗੱਲ ਕਰਕੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਸ਼ਮੀਰ ਵਿਚ ਹਿੰਸਾ ਦੀਆਂ ਖਬਰਾਂ ਸਬੰਧੀ ਗਾਂਧੀ ਦੇ ਬਿਆਨ ਉਤੇ ਮਲਿਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਘਾਟੀ ਦਾ ਦੌਰਾ ਕਰਾਉਣ ਅਤੇ ਜ਼ਮੀਨੀ ਹਕੀਕਤ ਜਾਣਨ ਲਈ ਇਕ ਜਹਾਜ਼ ਭੇਜਣਗੇ।

 

ਰਾਜਪਾਲ ਦੇ ਬਿਆਨ ਅਨੁਸਾਰ ਰਾਹੁਲ ਗਾਂਧੀ ਨੇ ਯਾਤਰਾ ਲਈ ਕਈ ਸ਼ਰਤਾਂ ਰੱਖੀਆਂ ਸਨ ਜਿਨ੍ਹਾਂ ਵਿਚ ਹਿਰਾਸਤ ਵਿਚ ਬੰਦ ਮੁੱਖ ਧਾਰਾ ਦੇ ਆਗੂਆਂ ਨਾਲ ਮੁਲਾਕਾਤ ਕਰਨਾ ਵੀ ਸ਼ਾਮਲ ਹੈ। ਮਲਿਕ ਨੇ ਕਿਹਾ ਸੀ ਕਿ ਉਨ੍ਹਾਂ ਕਾਂਗਰਸ ਆਗੂਆਂ ਨੂੰ ਕਦੇ ਵੀ ਸ਼ਰਤਾਂ ਨਾਲ ਨਹੀਂ ਬੁਲਾਇਆ ਸੀ। ਉਨ੍ਹਾਂ ਅੱਗੇ ਮਾਮਲੇ ਦੇ ਅਧਿਐਨ ਲਈ ਇਸ ਨੂੰ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਭੇਜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When can I come Rahul Gandhi retorts to governor Malik s reply