ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਟਰੰਪ ਦੀ ਮੌਜੂਦਗੀ ਵੇਲੇ ਗੂਗਲ ਕਰਦਾ ਰਿਹਾ ਪਾਕਿਸਤਾਨ

ਪਾਕਿਸਤਾਨ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ‘ਤੇ ਵੀ ਨਜ਼ਰ ਰੱਖ ਰਿਹਾ ਸੀ। ਉਥੇ ਲੋਕਾਂ ਨੇ ਗੂਗਲ ’ਤੇ ਟਰੰਪ ਦੇ ਇੰਡੀਆ ਟੂਰ ਲਈ ਬਹੁਤ ਸਰਚ ਕੀਤਾ। ਗੂਗਲ ਟ੍ਰੈਂਡਜ਼ ਦੇ ਅੰਕੜਿਆਂ ਅਨੁਸਾਰ 24 ਫਰਵਰੀ ਦੀ ਸਵੇਰ ਤੋਂ ਹੀ ਗੁਆਂਢੀ ਦੇਸ਼ ਚ ਸਰਚਿੰਗ ਵੱਧ ਗਈ ਸੀ। 23 ਫਰਵਰੀ ਤੱਕ ਡੌਨਲਡ ਟਰੰਪ ਦੀ ਪਾਕਿਸਤਾਨ ਚ ਸਰਚਿੰਗ 20 ਤੋਂ 25 ਅੰਕ ਦੇ ਵਿਚਕਾਰ ਸੀ, ਪਰ ਅਗਲੇ ਦਿਨ ਇਹ ਵੱਧ ਕੇ 100 ਅੰਕ ਹੋ ਗਈ।

 

ਦੱਸ ਦੇਈਏ ਕਿ ਗੂਗਲ ਦੇ ਰੁਝਾਨ 'ਤੇ ਅੰਕਾਂ ਅਨੁਸਾਰ ਕਿਸੇ ਵੀ ਸ਼ਬਦ ਦੀ ਪ੍ਰਸਿੱਧੀ ਜਾਣੀ ਜਾ ਸਕਦੀ ਹੈ। ਪੁਆਇੰਟ ਜਿੰਨੇ ਵੱਧ ਹੁੰਦੇ ਹਨ, ਉਨੀ ਉਚੀ ਪ੍ਰਸਿੱਧੀ ਮੰਨੀ ਜਾਂਦੀ ਹੈ। ਇਸ ਦੌਰਾਨ ਲੋਕਾਂ ਨੇ ਟਰੰਪ ਨੇ ਪਾਕਿਸਤਾਨ 'ਤੇ ਕੀ ਕਿਹਾ? ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਕਿਹੜਾ ਹੈ? ਦੀ ਭਾਲ ਕੀਤੀ ਗਈ। ਟਰੰਪ ਦੀ ਸਰਚਿੰਗ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਚ ਸਭ ਤੋਂ ਵੱਧ ਰਹੀ। ਸਰਚਿੰਗ ਉਥੇ 100 ਅੰਕ ਰਹੀ। ਇਸਲਾਮਾਬਾਦ 94 ਅੰਕ ਲੈ ਕੇ ਦੂਜੇ ਅਤੇ ਗਿਲਗਿਤ-ਬਾਲਟਿਸਤਾਨ 90 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ।

 

ਆਪਣੀ ਦੋ ਦਿਨਾਂ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਗਰਾ ਚ ਤਾਜ ਮਹਿਲ ਦਾ ਦੌਰਾ ਵੀ ਕੀਤਾ। ਆਗਰਾ ਚ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵਾਗਤ ਕੀਤਾ। ਟਰੰਪ ਨੇ ਆਪਣੀ ਪਤਨੀ ਦੇ ਨਾਲ ਤਾਜ ਦੀ ਖੂਬਸੂਰਤੀ ਦੇ ਕਈ ਘੰਟੇ ਤਕ ਦੀਦਾਰ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Donald Trump was in India Pakistan search on Google what did the US President say