ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪਸੰਦ ਸੀਟ ਨਾ ਮਿਲੀ, ਤਾਂ ਪ੍ਰੱਗਿਆ ਠਾਕੁਰ ਨੇ ‘ਜਹਾਜ਼ ’ਚ ਦਿੱਤਾ ਧਰਨਾ’

ਮਨਪਸੰਦ ਸੀਟ ਨਾ ਮਿਲੀ, ਤਾਂ ਪ੍ਰੱਗਿਆ ਠਾਕੁਰ ਨੇ ‘ਜਹਾਜ਼ ’ਚ ਦਿੱਤਾ ਧਰਨਾ’

ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਦਿੱਲੀ ਤੋਂ ਭੋਪਾਲ ਆਉਣ ਦੌਰਾਨ ਇੱਕ ਨਿੱਜੀ ਹਵਾਈ ਸੇਵਾ ਦੀਆਂ ਸੇਵਾਵਾਂ ਵਿੱਚ ਘਾਟ ਅਤੇ ਮੁਲਾਜ਼ਮਾਂ ਦੇ ਖ਼ਰਾਬ ਵਿਵਹਾਰ ਦੀ ਸ਼ਿਕਾਇਤ ਹਵਾਈ ਅੱਡੇ ’ਤੇ ਦਰਜ ਕਰਵਾਈ ਹੈ। ਉਨ੍ਹਾਂ ਸਪਾਈਸ ਜੈੱਟ ਏਅਰਲਾਈਨਜ਼ ਦੇ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਭੋਪਾਲ ਆਉਣ ਤੋਂ ਬਾਅਦ ਸਨਿੱਚਰਵਾਰ ਸ਼ਾਮੀਂ ਹਵਾਈ ਅੱਡੇ ਦੇ ਡਾਇਰੈਕਟਰ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ।

 

 

ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਅਨਿਲ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਟ ਦੀ ਵੰਡ ਬਾਰੇ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਦੀ ਜਾਂਚ ਕਰਨਗੇ।

 

 

ਸੂਤਰਾਂ ਮੁਤਾਬਕ ਆਪਣੀ ਬੁੱਕ ਕੀਤੀ ਮਨਪਸੰਦ ਸੀਟ ਨਾ ਮਿਲਣ ਤੋਂ ਨਾਰਾਜ਼ ਪ੍ਰੱਗਿਆ ਠਾਕੁਰ ਭੋਪਾਲ ਹਵਾਈ ਅੱਡੇ ’ਤੇ ਪੁੱਜਣ ਤੋਂ ਬਾਅਦ ਵੀ ਕੁਝ ਸਮੇਂ ਤੱਕ ਜਹਾਜ਼ ’ਚ ਹੀ ਬੈਠੇ ਰਹੇ। ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਨਤੀ ਤੋਂ ਬਾਅਦ ਆਖ਼ਰ ਪ੍ਰੱਗਿਆ ਠਾਕੁਰ ਜਹਾਜ਼ ਤੋਂ ਉੱਤਰੇ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ।

 

 

ਪ੍ਰੱਗਿਆ ਠਾਕੁਰ ਨੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਹਵਾਈ ਜਹਾਜ਼ ’ਚ ਕੋਈ ਧਰਨਾ ਨਹੀਂ ਦਿੱਤਾ। ‘ਮੈਂ ਅਧਿਕਾਰੀਆਂ ਨੂੰ ਦੱਸਿਆ ਕਿ ਅਸਲ ਵਿੱਚ ਸਪਾਈਸ ਜੈੱਟ ਹਵਾਈ ਸੇਵਾ ਦਾ ਸਟਾਫ਼ ਯਾਤਰੀਆਂ ਨਾਲ ਸਹੀ ਵਿਵਹਾਰ ਨਹੀਂ ਕਰਦਾ। ਉਨ੍ਹਾਂ ਮੇਰੇ ਨਾਲ ਪਹਿਲਾਂ ਵੀ ਠੀਕ ਵਿਵਹਾਰ ਨਹੀਂ ਕੀਤਾ ਸੀ ਤੇ ਅੱਜ ਵੀ ਉਨ੍ਹਾਂ ਦਾ ਵਿਵਹਾਰ ਠੀਕ ਨਹੀਂ ਸੀ।’

 

 

ਪ੍ਰੱਗਿਆ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੀ ਸੀਟ ਬੁੱਕ ਕੀਤੀ ਸੀ, ਉਹ ਸੀਟ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ‘ਮੈਂ ਉਨ੍ਹਾਂ ਨੂੰ ਨਿਯਮ ਵਿਖਾਉਣ ਲਈ ਕਿਹਾ ਤੇ ਨਾ ਵਿਖਾਉਣ ’ਤੇ ਮੈਂ ਫਿਰ ਡਾਇਰੈਕਟਰ ਨੂੰ ਸੱਦਿਆ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ।’

 

 

ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਸਪਾਈਸਜੈੱਟ ਦੀ ਉਡਾਣ ਜੀ–2489 ਰਾਹੀਂ ਯਾਤਰਾ ਕਰ ਰਹੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When favourite seat not got Pragya Thakur sits in aeroplance