ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਸਾਬਕਾ PM ਮਨਮੋਹਨ ਸਿੰਘ ਨੇ ਪਾਕਿ ਉਤੇ ਹਮਲਾ ਕਰਨ ਦੀ ਬਣਾਈ ਸੀ ਯੋਜਨਾ

ਜਦੋਂ ਸਾਬਕਾ PM ਮਨਮੋਹਨ ਸਿੰਘ ਨੇ ਪਾਕਿ ਉਤੇ ਹਮਲਾ ਕਰਨ ਦੀ ਬਣਾਈ ਸੀ ਯੋਜਨਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਕ ਵਾਰ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਕਰਨ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਂਨ ਮੰਤਰੀ ਡੇਵਿਡ ਕੈਮਰਨ ਨੇ ਆਪਣੀ ਕਿਤਾਬ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜੇਕਰ ਮੁੰਬਈ ਅੱਤਵਾਦੀ ਹਮਲੇ ਵਰਗਾ ਦੁਬਾਰਾ ਹਮਲਾ ਹੁੰਦਾ ਹੈ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਕਰਨ ਉਤੇ ਵਿਚਾਰ ਕਰ ਲਿਆ ਸੀ।

 

ਮਨਮੋਹਨ ਸਿੰਘ ਨਾਲ ਗੱਲਬਾਤ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸਦਾ ਖੁਲਾਸਾ ਕੀਤਾ ਹੈ। ਡੇਵਿਡ ਕੈਮਰਨ ਨੇ ਆਪਣੀ ਕਿਤਾਬ ਵਿਚ ਮਨਮੋਹਨ ਸਿੰਘ ਨੂੰ ਇਕ ਇਕ ‘ਸੰਤ ਆਦਮੀ’ ਦੇ ਤੌਰ ਉਤੇ ਵਰਨਣ ਕੀਤਾ ਹੈ।


2010 ਤੋਂ 2016 ਤੱਕ ਤਿੰਨ ਵਾਰ ਪ੍ਰਧਾਨ ਮੰਤਰੀ ਵਜੋਂ ਡੇਵਿਡ ਕੈਮਰਨ ਭਾਰਤ ਦਾ ਦੌਰਾ ਕਰ ਚੁੱਕੇ ਹਨ। ਯੂਰੋਪ ਸੰਘ ਉਤੇ 2016 ਦੇ ਜਨਮਤ ਸੰਗ੍ਰਹ ਵੋਟ ਦੇ ਮੱਦੇਨਜ਼ਰ ਉਨ੍ਹਾਂ ਅਸਤੀਫਾ ਦਿੱਤਾ ਸੀ। ਵੀਰਵਾਰ ਨੂੰ ਜਾਰੀ ਆਪਣੀਆਂ ਯਾਦਾਂ ‘ਦ ਰਿਕਾਰਡ’ ਵਿਚ ਉਨ੍ਹਾਂ ‘ਭਾਰਤ ਸਿਧਾਂਤ’ ਬਾਰੇ ਕਈ ਸਦੰਰਭ ਰਾਹੀਂ ਆਪਣੀ ਗੱਲ ਰੱਖੀ।

 

ਕੈਮਰਨ ਲਿਖਿਆ ਹੈ ‘ਮੈਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਚੰਗੀ ਤਰ੍ਹਾਂ ਮਿਲਿਆ। ਉਹ ਇਕ ਸੰਤ ਵਿਅਕਤੀ ਹਨ, ਪ੍ਰੰਤੂ ਭਾਰਤ ਸਾਹਮਣੇ ਆਉਣ ਵਾਲੀਆਂ ਧਮਕੀਆਂ ਉਤੇ ਉਹ ਮਜ਼ਬੂਤ ਸਨ। ਬਾਅਦ ਦੇ ਦੌਰਾ ਉਤੇ ਜੁਲਾਈ 2011 ਵਿਚ ਉਨ੍ਹਾਂ ਮੈਨੂੰ ਦੱਸਿਆ ਸੀ ਕਿ ਜੇਕਰ ਮੁੰਬਈ ਵਿਚ ਇਕ ਹੋਰ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਨੇ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਕਰਨੀ ਹੋਵੇਗੀ।

 

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਖੁਲਾਸਾ ਅਜਿਹੇ ਸਮੇਂ ਆਇਆ ਹੈ, ਜਦੋਂ ਕਸ਼ਮੀਰ ਮੁੱਦੇ ਉਤੇ ਭਾਰਤ ਅਤੇ ਪਾਕਿਸਤਾਨ ਵਿਚ ਬੀਤੇ ਮਹੀਨੇ ਤੋਂ ਤਨਾਤਨੀ ਜਾਰੀ ਹੈ। ਕਸ਼ਮੀਰ ਮੁੱਦੇ ਉਤੇ ਮੂੰਹ ਦੀ ਖਾਣ ਬਾਅਦ ਪਾਕਿਸਤਾਨ ਲਗਾਤਾਰ ਭਾਰਤ ਨੂੰ ਜੰਗ ਦੀ ਗਿੱਦੜ ਧਮਕੀ ਦੇ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When former prime minister Manmohan Singh planned to take military action against Pakistan