ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਾਵੀਹ ਦੀ ਨਮਾਜ਼ ਛੱਡਕੇ ਮੁਸਲਿਮ ਨੇ ਹਿੰਦੂ ਨੌਜਵਾਨ ਦੀ ਜਾਨ ਬਚਾਈ

ਤਰਾਵੀਹ ਦੀ ਨਮਾਜ਼ ਛੱਡਕੇ ਮੁਸਲਿਮ ਨੇ ਹਿੰਦੂ ਨੌਜਵਾਨ ਦੀ ਜਾਨ ਬਚਾਈ

ਗੋਂਡਾ ਵਿਚ ਸ਼ੁੱਕਰਵਾਰ ਨੂੰ ਦੇਰ ਸ਼ਾਮ ਇਕ ਮੁਸਲਿਮ ਨੌਜਵਾਨ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਇਕ ਮੁਸਲਿਮ ਨੌਜਵਾਨ ਨੇ ਤਰਾਵੀਹ ਦੀ ਨਮਾਜ ਛੱਡਕੇ ਇਕ ਜਖਮੀ ਨੌਜਵਾਨ ਨੁੰ ਜ਼ਿਲ੍ਹਾ ਹਸਪਤਾਲ ਲੈ ਜਾਕੇ ਉਸਦੀ ਜਾਨ ਬਚਾਈ।

 

ਸ਼ੁੱਕਰਵਾਰ ਦੇਰ ਸ਼ਾਮ ਕੋਤਵਾਲੀ ਦੇਹਾਤ ਦੇ ਭਗਹਰ ਬੁਲੰਦ ਨਿਵਾਸੀ ਸ਼ਿਵ ਸੁੰਦਰ ਪਾਡੇ ਆਪਣਾ ਖੇਤ ਦੇਖਣ ਲਈ ਜਾ ਰਹੇ ਸਨ। ਇਸ ਦੌਰਾਨ ਖੇਤ ਵਿਚ ਆਏ ਇਕ ਜਨਵਰ ਨੇ ਅਚਾਨਕ ਉਸ ਉਤੇ ਹਮਲਾ ਕਰ ਦਿੱਤਾ।

 

ਇਸ  ਦੌਰਾਨ ਉਧਰ ਤੋਂ ਤਰਾਵੀਹ ਦੀ ਨਮਾਜ ਪੜ੍ਹਨ ਲਈ ਲੰਘ ਰਹੇ ਪਿੰਡ ਦੇ ਹੀ ਐਡਵੋਕੇਟ ਅਬਦੁਲ ਨਦੀਮ ਤੇ ਫਰੀਦ ਅਹਿਮਦ ਦੀ ਨਜ਼ਰ ਜਖਮੀ ਪਏ ਸ਼ਿਵ ਸੁੰਦਰ ਉਤੇ ਪਈ ਤਾਂ ਦੋਵੇਂ ਨੌਜਵਾਨਾਂ ਨੇ ਮਾਨਵਤਾ ਦੀ ਮਿਸ਼ਾਲ ਪੇਸ਼ ਕਰਦੇ ਹੋਏ, ਨਮਾਜ ਛੱਡਕੇ ਪਹਿਲਾਂ ਉਸ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਉਸਦੀ ਜਾਨ ਬਚਾਈ। ਇਸ ਨੇਕ ਕੰਮ ਨੂੰ ਸੁਣ ਜ਼ਿਲ੍ਹੇ ਵਿਚ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Muslims left the prayer of Tarawih and saved the life of Hindu youth