ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵਿਡੀਓ ਸੋਸ਼ਲ ਮੀਡੀਆ ਉੱਤੇ ਬਹੁ ਪਸੰਦ ਕੀਤਾ ਜਾ ਰਿਹਾ ਹੈ। ਇਹ ਵਿਡੀਓ ਰੂਸ ਦਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੋਟੋ–ਸੈਸ਼ਨ ਦੌਰਾਨ ਲੱਗੇ ਸੋਫ਼ੇ ਉੱਤੇ ਬੈਠਣ ਤੋਂ ਮਨ੍ਹਾ ਕਰ ਦਿੱਤਾ ਤੇ ਉਨ੍ਹਾਂ ਹੋਰ ਸਾਰੇ ਮਹਿਮਾਨਾਂ ਵਾਂਗ ਕੁਰਸੀ ’ਤੇ ਬੈਠਣ ਦਾ ਫ਼ੈਸਲਾ ਕੀਤਾ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਗਈ।
ਦਰਅਸਲ, ਫ਼ੋਟੋ ਸੈਸ਼ਨ ਲਈ ਅਧਿਕਾਰੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਈ ਇੱਕ ਵੱਖਰੇ ਸੋਫ਼ੇ ਦਾ ਇੰਤਜ਼ਾਮ ਕੀਤਾ ਸੀ ਪਰ ਹੋਰ ਲੋਕਾਂ ਲਈ ਕੁਰਸੀ ਦਾ ਇੰਤਜ਼ਾਮ ਸੀ। ਪਰ ਜਿਵੇਂ ਹੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਆਏ ਤੇ ਉਨ੍ਹਾਂ ਦੀ ਨਜ਼ਰ ਪਈ ਕਿ ਉਨ੍ਹਾਂ ਲਈ ਵੱਖਰੇ ਤੇ ਖ਼ਾਸ ਸੋਫ਼ੇ ਦਾ ਇੰਤਜ਼ਾਮ ਕੀਤਾ ਗਿਆ ਹੈ, ਤਾਂ ਉਨ੍ਹਾਂ ਲਈ ਸਾਰਿਆਂ ਵਰਗੀ ਕੁਰਸੀ ਲਾਉਣ ਲਈ ਕਿਹਾ।
ਇਸ ਤੋਂ ਬਾਅਦ ਸ੍ਰੀ ਮੋਦੀ ਆਮ ਕੁਰਸੀ ਉੱਤੇ ਹੀ ਬੈਠੇ।
PM @NarendraModi जी की सरलता का उदाहरण आज पुनः देखने को मिला, उन्होंने रूस में अपने लिए की गई विशेष व्यवस्था को हटवा कर अन्य लोगों के साथ सामान्य कुर्सी पर बैठने की इच्छा जाहिर की। pic.twitter.com/6Rn7eHid6N
— Piyush Goyal (@PiyushGoyal) September 5, 2019
ਇਹ ਵਿਡੀਓ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸ਼ੇਅਰ ਕੀਤਾ ਹੈ ਤੇ ਸ੍ਰੀ ਮੋਦੀ ਦੇ ਇਸ ਵਿਵਹਾਰ ਦੀ ਕਾਫ਼ੀ ਸ਼ਲਾਘਾ ਵੀ ਕੀਤੀ ਹੈ।
ਰੂਸ ਵਿੱਚ ਵੀ ਸ੍ਰੀ ਮੋਦੀ ਦੇ ਇਸ ਕਦਮ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਇਸ ਨੂੰ ਉਨ੍ਹਾਂ ਦੀ ਸਾਦਗੀ ਤੇ ਸਰਲਤਾ ਦੀ ਜਿਊਂਦੀ–ਜਾਗਦੀ ਮਿਸਾਲ ਮੰਨਿਆ ਜਾ ਰਿਹਾ ਹੈ।